ਐਲੋਨ ਮਸਕ (Elon Musk) ਦੀ ਦੌਲਤ ਕਿੰਨੀ ਹੈ, ਇਹ ਜਾਣਨ ਦੀ ਉਤਸੁਕਤਾ ਕਈ ਲੋਕਾਂ ਨੂੰ ਹੁੰਦੀ ਹੈ। ਇਸ ਦਾ ਖੁਲਾਸਾ ਇੱਕ ਨਵੀਂ ਰਿਪੋਰਟ ਵਿੱਚ ਕੀਤਾ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਦੀ ਪ੍ਰਤੀ ਮਿੰਟ ਕਿੰਨੀ ਕਮਾਈ ਹੈ ਕਿ ਸੁਣ ਕੇ ਹੋਸ਼ ਉੱਡ ਜਾਣ। ਐਲੋਨ ਮਸਕ ਦੀ ਹਰ ਘੰਟੇ, ਹਰ ਦਿਨ ਤੇ ਹਰ ਹਫ਼ਤੇ ਦੀ ਕਮਾਈ ਭਾਰਤ ਦੇ ਬਹੁਤ ਸਾਰੇ ਕੰਮ ਕਰਨ ਵਾਲੇ ਲੋਕਾਂ ਦੀ ਸਾਲਾਨਾ ਤਨਖਾਹ ਤੋਂ ਵੱਧ ਹੈ। ਤਕਨੀਕੀ ਅਰਬਪਤੀ ਐਲੋਨ ਮਸਕ ਹਰ ਮਿੰਟ ਲਗਪਗ 6887 ਡਾਲਰ, ਹਰ ਘੰਟੇ 4,13,220 ਡਾਲਰ, ਹਰ ਦਿਨ 99,17,280 ਡਾਲਰ ਤੇ ਹਰ ਹਫ਼ਤੇ 6,94,20,960 ਡਾਲਰ ਕਮਾਉਂਦੇ ਹਨ। ਪ੍ਰਤੀ ਸਕਿੰਟ ਕਮਾਈ ਦੀ ਗਣਨਾ ਕਰਨ ਲਈ, ਉਨ੍ਹਾਂ ਦੀ ਕੁੱਲ ਕਮਾਈ ਨੂੰ ਇੱਕ ਸਾਲ ਵਿੱਚ ਸਕਿੰਟਾਂ ਦੀ ਸੰਖਿਆ (31,536,000) ਨਾਲ ਵੰਡਿਆ ਗਿਆ, ਜਿਸ ਦੇ ਨਤੀਜੇ ਵਜੋਂ 114.80 ਡਾਲਰ ਪ੍ਰਤੀ ਸਕਿੰਟ ਦਾ ਅੰਦਾਜ਼ਾ ਲਗਾਇਆ ਗਿਆ। ਭਾਰਤੀ ਰੁਪਏ ਵਿੱਚ, ਐਲੋਨ ਮਸਕ ਹਰ ਸਕਿੰਟ ਵਿੱਚ 9529 ਰੁਪਏ ਕਮਾਉਂਦਾ ਹੈ, ਜਦੋਂ ਕਿ ਹਰ ਮਿੰਟ ਉਹ 5,71,659 ਰੁਪਏ ਕਮਾ ਲੈਂਦਾ ਹੈ, ਭਾਵ ਸਾਢੇ ਪੰਜ ਲੱਖ ਰੁਪਏ ਤੋਂ ਵੱਧ। ਭਾਰਤ ਦੇ ਕਰੋੜਾਂ ਤਨਖਾਹਦਾਰ ਕਾਮਿਆਂ ਦਾ ਸਾਲਾਨਾ ਪੈਕੇਜ ਵੀ ਇੰਨਾ ਨਹੀਂ ਹੁੰਦਾ ਹੈ। ਫਿਨਬੋਲਡ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਵਿੱਚ, ਫਰਵਰੀ 2024 ਤੱਕ, ਐਲੋਨ ਮਸਕ ਦੀ ਕੁੱਲ ਜਾਇਦਾਦ $198.9 ਬਿਲੀਅਨ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਅੰਕੜਾ ਫੋਰਬਸ ਦੀ ਰੀਅਲਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਲਿਆ ਗਿਆ ਹੈ। ਉਸ ਸਮੇਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਵਜੋਂ ਦੂਜੇ ਸਥਾਨ 'ਤੇ ਖਿਸਕਣ ਦੇ ਬਾਵਜੂਦ, ਮਸਕ ਦੀ ਕਮਾਈ ਇੰਨੀ ਜ਼ਿਆਦਾ ਸੀ ਕਿ ਉਸ ਨੇ ਦੁਨੀਆ ਦੇ ਕਈ ਦੇਸ਼ਾਂ ਦੀ ਜੀਡੀਪੀ ਤੋਂ ਵੱਧ ਹੈ।