ਭਾਰਤੀ ਰਿਜ਼ਰਵ ਬੈਂਕ (RBI) ਨੇ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਨੂੰ ਲੈ ਕੇ FAQs ਜਾਰੀ ਕਰ ਦਿੱਤੇ ਹਨ।



ਇਸ ਦੇ ਨਾਲ ਹੀ, Paytm ਨੇ ਹੁਣ ਕਿਹਾ ਹੈ ਕਿ ਉਸਨੇ ਵਪਾਰੀ ਭੁਗਤਾਨਾਂ ਦੇ ਨਿਪਟਾਰੇ ਲਈ ਐਕਸਿਸ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ।



ਕੰਪਨੀ ਨੇ ਕਿਹਾ ਹੈ ਕਿ One97 Communications ਨੇ ਆਪਣਾ ਨੋਡਲ ਅਕਾਊਂਟ Axis Bank ਨੂੰ ਏਸਕ੍ਰੋ ਖਾਤੇ ਰਾਹੀਂ ਟਰਾਂਸਫਰ ਕੀਤਾ ਹੈ, ਜਿਸ ਨੂੰ ਉਸ ਨੇ ਇਸ ਨਾਲ ਖੋਲ੍ਹਿਆ ਹੈ।



Paytm ਦੀ ਮੂਲ ਕੰਪਨੀ One 97 Communications ਨੇ ਫਾਈਲਿੰਗ ਰਾਹੀਂ ਦੱਸਿਆ ਕਿ Paytm QR, Soundbox ਤੇ EDC (ਕਾਰਡ ਮਸ਼ੀਨ) 15 ਮਾਰਚ ਤੋਂ ਬਾਅਦ ਵੀ ਕੰਮ ਕਰਨਾ ਜਾਰੀ ਰੱਖਣਗੇ।



ਇਸ ਦੇ ਨਾਲ ਹੀ, ਭਾਰਤੀ ਰਿਜ਼ਰਵ ਬੈਂਕ (RBI) ਨੇ ਪੇਟੀਐਮ ਪੇਮੈਂਟਸ ਬੈਂਕ ਨੂੰ ਸੇਵਾਵਾਂ ਜਾਰੀ ਰੱਖਣ ਲਈ 15 ਹੋਰ ਦਿਨਾਂ ਦਾ ਸਮਾਂ ਦਿੱਤਾ ਹੈ।



ਇਸ ਤੋਂ ਪਹਿਲਾਂ ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਨੂੰ 29 ਫਰਵਰੀ ਤੋਂ ਬਾਅਦ ਨਵੇਂ ਡਿਪਾਜ਼ਿਟ ਅਤੇ ਕ੍ਰੈਡਿਟ ਲੈਣ-ਦੇਣ ਨੂੰ ਰੋਕਣ ਦਾ ਆਦੇਸ਼ ਦਿੱਤਾ ਸੀ।



ਹੁਣ ਪੇਟੀਐਮ ਪੇਮੈਂਟਸ ਬੈਂਕ ਨੂੰ 15 ਮਾਰਚ 2024 ਤੱਕ ਦਾ ਸਮਾਂ ਦਿੱਤਾ ਗਿਆ ਹੈ।



ਆਰਬੀਆਈ ਨੇ ਸ਼ੁੱਕਰਵਾਰ (16 ਫਰਵਰੀ) ਨੂੰ ਕਿਹਾ ਕਿ ਇਹ ਕਦਮ ਵਪਾਰੀਆਂ ਸਮੇਤ ਗਾਹਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ।



P]Fਯੋਗ ਹੈ ਕਿ 9 ਫਰਵਰੀ ਨੂੰ ਪੇਟੀਐਮ ਨੇ ਕਿਹਾ ਸੀ ਕਿ ਮਾਰਕੀਟ ਰੈਗੂਲੇਟਰ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੇ



ਸਾਬਕਾ ਚੇਅਰਮੈਨ ਐਮ ਦਾਮੋਦਰਨ ਦੀ ਅਗਵਾਈ ਵਿੱਚ ਇੱਕ ਸਮੂਹ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ।



ਇਹ ਕਮੇਟੀ ਇਸ ਨੂੰ ਪਾਲਣਾ ਅਤੇ ਨਿਯਮਾਂ ਬਾਰੇ ਸਲਾਹ ਦੇਵੇਗੀ।



3 ਮੈਂਬਰਾਂ ਦੀ ਇਸ ਕਮੇਟੀ ਵਿੱਚ ICAI ਦੇ ਸਾਬਕਾ ਪ੍ਰਧਾਨ ਐਮਐਮ ਚਿਤਾਲੇ ਅਤੇ ਆਂਧਰਾ ਬੈਂਕ ਦੇ ਸਾਬਕਾ ਸੀਐਮਡੀ ਆਰ ਰਾਮਚੰਦਰਨ ਸ਼ਾਮਲ ਹਨ।