ਸ਼ੇਅਰ ਬਾਜ਼ਾਰ (Share Market) 'ਚ ਤੇਜ਼ੀ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਦੇ ਨਾਲ ਹੀ ਸੈਂਸੈਕਸ ਇਕ ਵਾਰ ਫਿਰ ਲਗਾਤਾਰ ਤੇਜ਼ੀ 'ਚ 72400 ਦੇ ਪਾਰ ਪਹੁੰਚ ਗਿਆ ਹੈ। ਨਿਫਟੀ ਫਿਰ 22 ਹਜ਼ਾਰ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਫਾਰਮਾ ਸ਼ੇਅਰਾਂ ਦੇ ਨਾਲ-ਨਾਲ ਆਈਟੀ, ਬੈਂਕ ਅਤੇ ਆਟੋ 'ਚ ਤੇਜ਼ੀ ਨਾਲ ਸ਼ੇਅਰ ਬਾਜ਼ਾਰ (Share Market) 'ਚ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਅੱਜ-ਕੱਲ੍ਹ ਮਿਲੀ ਚੰਗੀ ਬ੍ਰੋਕਰੇਜ ਰੇਟਿੰਗ ਦੇ ਸਮਰਥਨ ਨਾਲ, ਜ਼ੋਮਾਟਾ ਦੇ ਸ਼ੇਅਰ ਖੁੱਲਣ ਦੇ ਸਮੇਂ ਦੋ ਪ੍ਰਤੀਸ਼ਤ ਤੱਕ ਚੜ੍ਹੇ ਹਨ। ਐਡਵਾਂਸ-ਡਿਕਲਾਈਨ ਅਨੁਪਾਤ (advance-decline ratio) ਵਿੱਚ, NSE ਦੇ 1432 ਸ਼ੇਅਰ ਵਧ ਰਹੇ ਹਨ ਤੇ 224 ਸ਼ੇਅਰ ਸਿਰਫ ਗਿਰਾਵਟ 'ਤੇ ਹਨ। ਬੀ.ਐੱਸ.ਈ. ਦਾ ਸੈਂਸੈਕਸ 355.64 ਅੰਕ ਜਾਂ 0.49 ਫੀਸਦੀ ਦੇ ਵਾਧੇ ਨਾਲ 72406 ਦੇ ਪੱਧਰ 'ਤੇ ਖੁੱਲ੍ਹਿਆ। NSE ਦਾ ਨਿਫਟੀ 109.55 ਅੰਕ ਜਾਂ 0.50 ਫੀਸਦੀ ਦੇ ਵਾਧੇ ਨਾਲ 22020 ਦੇ ਪੱਧਰ 'ਤੇ ਖੁੱਲ੍ਹਿਆ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਤਿੰਨ ਪੈਸੇ ਦੇ ਵਾਧੇ ਨਾਲ 83.02 'ਤੇ ਕਾਰੋਬਾਰ ਕਰ ਰਿਹਾ ਸੀ।