ਆਈਟੀ ਸਿਟੀ ਬੈਂਗਲੁਰੂ ਵਿੱਚ ਪਿਛਲੇ ਕੁਝ ਸਮੇਂ ਵਿੱਚ ਸਟਾਕ ਮਾਰਕੀਟ ਧੋਖਾਧੜੀ ਦੇ ਮਾਮਲਿਆਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।



ਪਿਛਲੇ ਚਾਰ ਮਹੀਨਿਆਂ ਵਿੱਚ ਸ਼ਹਿਰ ਦੇ ਲੋਕਾਂ ਨਾਲ 197 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ।



'ਦਿ ਨਿਊ ਇੰਡੀਅਨ ਐਕਸਪ੍ਰੈਸ' ਦੀ ਖਬਰ ਮੁਤਾਬਕ, ਬੈਂਗਲੁਰੂ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਪਿਛਲੇ ਚਾਰ ਮਹੀਨਿਆਂ 'ਚ ਅਜਿਹੇ ਕੁੱਲ 735 ਮਾਮਲੇ ਦਰਜ ਕੀਤੇ ਹਨ



ਜਿਨ੍ਹਾਂ 'ਚ ਨਿਵੇਸ਼ ਦੇ ਨਾਂ 'ਤੇ ਲੋਕਾਂ ਨਾਲ ਧੋਖਾਧੜੀ ਕੀਤੀ ਗਈ ਹੈ



ਖਬਰਾਂ ਮੁਤਾਬਕ ਫਰਵਰੀ ਮਹੀਨੇ 'ਚ ਸ਼ੇਅਰ ਬਾਜ਼ਾਰ ਧੋਖਾਧੜੀ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।



ਸਾਈਬਰ ਪੁਲਿਸ ਨੇ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਹੈ।



'ਲਾਲਚ' ਦੇ ਕਾਰਨ ਨਿਵੇਸ਼ਕ ਹੋ ਰਹੇ ਹਨ ਠੱਗੀ ਸ਼ਿਕਾਰ 



ਮਾਰਚ 2024 ਵਿੱਚ, ਨੈਸ਼ਨਲ ਸਟਾਕ ਐਕਸਚੇਂਜ ਨੇ ਨਿਵੇਸ਼ਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਬਹੁਤ ਸਾਰੇ ਸਾਈਬਰ ਅਪਰਾਧੀ ਜਾਅਲੀ ਸਰਟੀਫਿਕੇਟ ਦਿਖਾ ਕੇ ਨਿਵੇਸ਼ਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ



ਇਸ ਤੋਂ ਪਹਿਲਾਂ ਫਰਵਰੀ ਵਿੱਚ, ਮਾਰਕੀਟ ਰੈਗੂਲੇਟਰ ਸੇਬੀ ਨੇ ਨਿਵੇਸ਼ਕਾਂ ਨੂੰ FPIs ਦੇ ਨਾਮ 'ਤੇ ਹੋ ਰਹੀ ਧੋਖਾਧੜੀ ਬਾਰੇ ਚੇਤਾਵਨੀ ਦਿੱਤੀ ਸੀ।



ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਲੋਕਾਂ 'ਚ ਸਟਾਕ ਮਾਰਕੀਟ, ਮਿਊਚਲ ਫੰਡ ਅਤੇ ਹੋਰ ਵਿੱਤੀ ਵਿਕਲਪਾਂ 'ਚ ਨਿਵੇਸ਼ ਕਰਨ ਦਾ ਕ੍ਰੇਜ਼ ਵਧਿਆ ਹੈ।