ਨਵਾਂ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਰਤੀ ਰਿਜ਼ਰਵ ਬੈਂਕ ਨੇ ਸਤੰਬਰ ਵਿੱਚ ਆਉਣ ਵਾਲੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

RBI ਦੇ ਕੈਲੰਡਰ ਮੁਤਾਬਕ ਵੱਖ-ਵੱਖ ਤਿਉਹਾਰਾਂ ਅਤੇ ਵਰ੍ਹੇਗੰਢ ਕਾਰਨ ਦੇਸ਼ ਭਰ 'ਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਬੈਂਕ ਕਈ ਦਿਨਾਂ ਤੱਕ ਬੰਦ ਰਹਿਣਗੇ।

ਸਤੰਬਰ 2024 ਵਿੱਚ ਬੈਂਕ 15 ਦਿਨਾਂ ਲਈ ਬੰਦ ਰਹਿਣਗੇ

ਭਾਰਤ ਵਿੱਚ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ। ਅਜਿਹੇ 'ਚ ਕਈ ਸੂਬਿਆਂ 'ਚ ਵੱਖ-ਵੱਖ ਤਿਉਹਾਰਾਂ ਕਾਰਨ ਛੁੱਟੀਆਂ ਹੋਣਗੀਆਂ।

ਇਸ ਮਹੀਨੇ ਗਣੇਸ਼ ਚਤੁਰਥੀ, ਬਾਰਾਵਫਤ, ਈਦ-ਏ-ਮਿਲਾਦ-ਉਲ-ਨਬੀ ਆਦਿ ਤਿਉਹਾਰਾਂ ਕਾਰਨ ਦੇਸ਼ ਭਰ ਦੀਆਂ ਬੈਂਕਾਂ 'ਚ 15 ਦਿਨਾਂ ਦੀ ਛੁੱਟੀ ਰਹੇਗੀ।

1 ਸਤੰਬਰ ਨੂੰ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ। 4 ਸਤੰਬਰ ਨੂੰ ਸ਼੍ਰੀਮੰਤ ਸੰਕਰਦੇਵ ਦੀ ਤਿਰੋਭਵ ਤਿਥੀ 'ਤੇ ਗੁਹਾਟੀ ਵਿੱਚ ਬੈਂਕ ਬੰਦ ਰਹਿਣਗੇ।

7 ਸਤੰਬਰ ਨੂੰ ਗਣੇਸ਼ ਚਤੁਰਥੀ ਕਾਰਨ ਅਹਿਮਦਾਬਾਦ, ਬੇਲਾਪੁਰ, ਬੇਂਗਲੁਰੂ, ਭੁਵਨੇਸ਼ਵਰ, ਚੇਨਈ, ਮੁੰਬਈ, ਹੈਦਰਾਬਾਦ, ਨਾਗਪੁਰ ਅਤੇ ਪਣਜੀ ਵਿੱਚ ਬੈਂਕ ਬੰਦ ਰਹਿਣਗੇ। ਫਿਰ 8 ਸਤੰਬਰ ਨੂੰ ਐਤਵਾਰ ਕਰਕੇ ਬੈਂਕ ਬੰਦ ਹੋਣਗੇ।

14 ਸਤੰਬਰ ਨੂੰ ਦੂਜਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ । ਇਸ ਤੋਂ ਬਾਅਦ 15 , 22 ਸਤੰਬਰ, 29 ਸਤੰਬਰ ਨੂੰ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ।

ਸਤੰਬਰ ਮਹੀਨੇ 'ਚ ਵੱਖ-ਵੱਖ ਸੂਬਿਆਂ 'ਚ 30 'ਚੋਂ 15 ਦਿਨ ਬੈਂਕ ਛੁੱਟੀਆਂ ਹੋਣ ਵਾਲੀਆਂ ਹਨ। ਤੁਸੀਂ ਨਕਦ ਲੈਣ-ਦੇਣ ਲਈ ATM ਦੀ ਵਰਤੋਂ ਕਰ ਸਕਦੇ ਹੋ। ਇਸ ਤੋਂ ਇਲਾਵਾ ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਦੀ ਵਰਤੋਂ ਕਰ ਸਕਦੇ ਹੋ।