ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 26 ਅਗਸਤ ਯਾਨੀਕਿ ਸੋਮਵਾਰ ਵਾਲੇ ਦਿਨ ਦੇਸ਼ ਭਰ ਵਿੱਚ ਮਨਾਇਆ ਜਾਵੇਗਾ।



ਇਸ ਮੌਕੇ ਕਈ ਦਫ਼ਤਰਾਂ ਅਤੇ ਸਕੂਲਾਂ ਵਿੱਚ ਛੁੱਟੀ ਰਹੇਗੀ।



ਅਜਿਹੇ 'ਚ ਕਈ ਲੋਕਾਂ ਦੇ ਮਨ 'ਚ ਸਵਾਲ ਹਨ ਕਿ ਸੋਮਵਾਰ ਨੂੰ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਹੋਵੇਗਾ ਜਾਂ ਨਹੀਂ।



ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਖੁੱਲ੍ਹਾ ਰਹੇਗਾ।



NSE ਅਤੇ ਬੰਬੇ ਸਟਾਕ ਐਕਸਚੇਂਜ (BSE) ਸਮੇਂ 'ਤੇ ਹੀ ਖੁੱਲ੍ਹਣਗੇ। ਤੁਸੀਂ ਆਸਾਨੀ ਨਾਲ ਸ਼ੇਅਰ ਖਰੀਦ ਅਤੇ ਵੇਚ ਸਕਦੇ ਹੋ।



ਸਟਾਕ ਮਾਰਕੀਟ ਵਿੱਚ ਹਰ ਹਫ਼ਤੇ ਪੰਜ ਦਿਨ ਵਪਾਰ ਹੁੰਦਾ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰਹਿੰਦਾ ਹੈ। ਇਸ ਦਿਨ ਕਿਸੇ ਵੀ ਤਰ੍ਹਾਂ ਦਾ ਵਪਾਰ ਨਹੀਂ ਹੁੰਦਾ।



ਹਫਤਾਵਾਰੀ ਛੁੱਟੀਆਂ ਤੋਂ ਇਲਾਵਾ ਰਾਸ਼ਟਰੀ ਅਤੇ ਸੱਭਿਆਚਾਰਕ ਤਿਉਹਾਰਾਂ ਮੌਕੇ ਵੀ ਬਾਜ਼ਾਰ ਬੰਦ ਰਹਿੰਦੇ ਹਨ।



ਅਗਸਤ 'ਚ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਬਾਜ਼ਾਰ ਬੰਦ ਰਿਹਾ ਸੀ।



ਹਾਲਾਂਕਿ ਜਨਮ ਅਸ਼ਟਮੀ ਦੇ ਮੌਕੇ 'ਤੇ ਬਾਜ਼ਾਰ 'ਚ ਛੁੱਟੀ ਨਹੀਂ ਹੋਵੇਗੀ।



ਤੁਹਾਨੂੰ ਦੱਸ ਦੇਈਏ ਕਿ ਕੰਮਕਾਜੀ ਦਿਨਾਂ 'ਚ ਸਟਾਕ ਮਾਰਕੀਟ ਸਵੇਰੇ 9.15 ਵਜੇ ਤੋਂ ਦੁਪਹਿਰ 3.30 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।