ਲੋਕਾਂ ਲਈ ਡਾਕਘਰ ਦੀਆਂ ਯੋਜਨਾਵਾਂ 'ਚ ਨਿਵੇਸ਼ ਕਰਨਾ ਬਹੁਤ ਲਾਹੇਵੰਦ ਸਾਬਤ ਹੁੰਦਾ ਹੈ।

ਪੋਸਟ ਆਫਿਸ 'ਚ ਨਿਵੇਸ਼ਕਾਂ ਨੂੰ Saving Recurring Deposit Scheme ਸਹੂਲਤ ਮਿਲਦੀ ਹੈ

ਜਿਸ 'ਚ 6.50 ਪ੍ਰਤੀਸ਼ਤ ਤਕ ਵਿਆਜ ਮਿਲਦਾ ਹੈ।

ਡਾਕਘਰ ਦੀ ਇਸ ਸਕੀਮ 'ਚ ਤੁਹਾਨੂੰ 5 ਸਾਲ ਤੱਕ ਪੈਸੇ ਜਮ੍ਹਾ ਕਰਵਾਉਣੇ ਹੋਣਗੇ। ਤੁਸੀਂ ਪੰਜ ਸਾਲਾਂ ਬਾਅਦ ਇਹ ਪਰਿਪੱਕਤਾ ਲਾਭ ਪ੍ਰਾਪਤ ਕਰ ਸਕਦੇ ਹੋ

ਇਸ ਸਕੀਮ 'ਚ ਨਿਵੇਸ਼ਕ ਹਰ ਮਹੀਨੇ ਘੱਟੋ-ਘੱਟ 100 ਰੁਪਏ ਜਮ੍ਹਾ ਕਰਵਾ ਸਕਦੇ ਹਨ।

ਇਸ ਸਕੀਮ 'ਚ ਨਿਵੇਸ਼ਕਾਂ ਨੂੰ Income Tax Act ਦੀ ਧਾਰਾ 80ਸੀ ਤਹਿਤ ਵਿੱਤੀ ਸਾਲ 'ਚ ਡੇਢ ਲੱਖ ਰੁਪਏ ਤੱਕ ਦੀ ਕਟੌਤੀ ਦਾ ਲਾਭ ਮਿਲਦਾ ਹੈ।

ਪੋਸਟ ਆਫਿਸ ਆਰਡੀ ਕੈਲਕੁਲੇਟਰ ਅਨੁਸਾਰ, ਜੇਕਰ ਕੋਈ ਨਿਵੇਸ਼ਕ ਹਰ ਮਹੀਨੇ 10 ਹਜ਼ਾਰ ਰੁਪਏ ਜਮ੍ਹਾ ਕਰਦਾ ਹੈ ਤਾਂ 5 ਸਾਲਾਂ ਬਾਅਦ ਉਸਨੂੰ 7 ਲੱਖ 10 ਹਜ਼ਾਰ ਰੁਪਏ ਮਿਲਣਗੇ।

ਉਸ ਦੀ ਜਮ੍ਹਾਂ ਰਕਮ 6 ਲੱਖ ਰੁਪਏ ਹੋਵੇਗੀ ਅਤੇ ਵਿਆਜ 1.10 ਲੱਖ ਰੁਪਏ ਹੋਵੇਗਾ।

ਡਾਕਖਾਨੇ ਦੀ RD ਸਕੀਮ 'ਚ ਸਿੰਗਲ ਜਾਂ ਜੁਆਇੰਟ ਅਕਾਊਂਟ ਖੋਲ੍ਹਿਆ ਜਾ ਸਕਦਾ ਹੈ।

10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਵੀ ਖਾਤੇ ਖੋਲ੍ਹੇ ਜਾ ਸਕਦੇ ਹਨ।

1 ਸਾਲ ਬਾਅਦ RD ਖਾਤੇ 'ਤੇ ਲੋਨ ਦੀ ਸਹੂਲਤ ਉਪਲਬਧ ਹੈ। ਅਜਿਹੇ 'ਚ ਖਾਤੇ 'ਚ ਰਕਮ ਦਾ 50 ਫੀਸਦ ਤਕ ਲੋਨ ਮਿਲ ਜਾਂਦਾ ਹੈ।