ਸੁਕੰਨਿਆ ਸਮ੍ਰਿਧੀ ਯੋਜਨਾ ਭਾਰਤ ਸਰਕਾਰ ਦੀ ਧੀਆਂ 'ਉਤੇ ਕੇਂਦਰਿਤ ਸਕੀਮ ਹੈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਤਹਿਤ ਕੋਈ ਵੀ ਭਾਰਤੀ ਨਾਗਰਿਕ ਆਪਣੀ ਬੇਟੀ ਦੇ ਨਾਂ ਉਤੇ ਇਹ ਯੋਜਨਾ ਸ਼ੁਰੂ ਕਰ ਸਕਦਾ ਹੈ। ਇਸ ਸਕੀਮ ਲਈ ਯੋਗ ਹੋਣ ਲਈ ਬੇਟੀ ਦੀ ਉਮਰ 0 ਤੋਂ 10 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਹ ਸਕੀਮ ਡਾਕਖਾਨੇ ਦੀ ਕਿਸੇ ਵੀ ਬ੍ਰਾਂਚ ਵਿੱਚ ਖੋਲ੍ਹੀ ਜਾ ਸਕਦੀ ਹੈ। ਇਸ ਸਕੀਮ ਦੇ ਤਹਿਤ ਤੁਸੀਂ ਕੁੱਲ 15 ਸਾਲਾਂ ਲਈ ਨਿਵੇਸ਼ ਕਰ ਸਕਦੇ ਹੋ ਇਸ ਸਕੀਮ ਤੁਸੀਂ 250 ਰੁਪਏ ਮਹੀਨਾ ਤੋਂ ਸ਼ੁਰੂ ਕਰ ਸਕਦੇ ਹੋ ਉਸ ਤੋਂ ਬਾਅਦ ਪੂਰੀ ਰਕਮ 21 ਸਾਲ ਪੂਰੇ ਹੋਣ ਉਤੇ ਪਰਿਪੱਕਤਾ 'ਤੇ ਦਿੱਤੀ ਜਾਵੇਗੀ। ਇਸ ਸਕੀਮ ਦੇ ਤਹਿਤ ਤੁਸੀਂ 15 ਸਾਲਾਂ ਲਈ ਵੱਧ ਤੋਂ ਵੱਧ 1.5 ਲੱਖ ਰੁਪਏ ਸਾਲਾਨਾ ਜਮ੍ਹਾ ਕਰ ਸਕਦੇ ਹੋ, ਜਿਸ 'ਤੇ ਤੁਹਾਨੂੰ ਵੱਧ ਤੋਂ ਵੱਧ ਲਾਭ ਦਿੱਤਾ ਜਾਵੇਗਾ। ਜਿਸ ਦੇ ਖਾਤਾ ਧਾਰਕਾਂ ਨੂੰ ਹਰ ਸਾਲ 8.2 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਦਿੱਤਾ ਜਾਂਦਾ ਹੈ। ਪਰਿਪੱਕਤਾ 'ਤੇ ਪ੍ਰਾਪਤ ਕੀਤੀ ਇਸ ਰਕਮ 'ਤੇ ਕੋਈ ਟੈਕਸ ਦੇਣਦਾਰੀ ਨਹੀਂ ਹੈ।