ਸ਼ਨੀਵਾਰ, 27 ਜੁਲਾਈ ਨੂੰ ਵੀ ਸੋਨੇ ਦੀਂਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ ਇਕ ਹਫਤੇ 'ਚ ਸੋਨਾ 6,000 ਰੁਪਏ ਸਸਤਾ ਹੋ ਗਿਆ ਹੈ ਰਾਜਧਾਨੀ ਦਿੱਲੀ 'ਚ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 68,870 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ ਲਗਭਗ 63,140 ਰੁਪਏ ਪ੍ਰਤੀ 10 ਗ੍ਰਾਮ ਹੈ। ਮੁੰਬਈ 'ਚ 24 ਕੈਰੇਟ ਸੋਨੇ ਦੀ ਕੀਮਤ 68,720 ਰੁਪਏ ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ 62,990 ਰੁਪਏ ਪ੍ਰਤੀ 10 ਗ੍ਰਾਮ ਹੈ ਅਹਿਮਦਾਬਾਦ ਵਿੱਚ 22 ਕੈਰੇਟ ਸੋਨੇ ਦੀ ਪ੍ਰਚੂਨ ਕੀਮਤ 63,040 ਰੁਪਏ ਪ੍ਰਤੀ 10 ਗ੍ਰਾਮ ਹੈ। 24 ਕੈਰੇਟ ਸੋਨੇ ਦੀ ਕੀਮਤ 68,870 ਰੁਪਏ ਪ੍ਰਤੀ 10 ਗ੍ਰਾਮ ਹੈ। ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਮਗਰੋਂ ਲੋਕਾੰ ਵਿੱਚ ਸੋਨਾ ਖਰੀਦਣ ਦੀ ਖਿੱਚ ਵਧੀ ਹੈ ਇਸ ਗਿਰਾਵਟ ਕਾਰਨ ਸੁਨਿਆਰਿਆਂ ਦੀਆਂ ਦੁਕਾਨਾਂ ਉੱਤੇ ਲੋਕਾਂ ਦੀਆਂ ਲਾਈਨਾਂ ਦੇਖਣ ਨੂੰ ਮਿਲੀਆਂ