ਮੰਗਲਵਾਰ ਦੇ ਵਪਾਰਕ ਸੈਸ਼ਨ ਵਿੱਚ ਫਾਰੈਕਸ ਮਾਰਕੀਟ ਖੁੱਲ੍ਹਣ 'ਤੇ ਇੱਕ ਡਾਲਰ ਦੇ ਮੁਕਾਬਲੇ ਰੁਪਿਆ 83.84 ਰੁਪਏ ਉੱਤੇ ਖੁੱਲ੍ਹਿਆ। ਵਿਦੇਸ਼ੀ ਬੈਂਕਾਂ ਦੀ ਤਰਫ਼ ਤੋਂ ਡਾਲਰ ਦੀ ਭਾਰੀ ਡਿਮਾਂਡ ਦੇ ਚਲਦੇ ਰੁਪਏ 83.96 ਦੇ ਲੇਵਲ ਤਕ ਹੇਠਾਂ ਚਲਾ ਗਿਆ ਹੈ ਜੋ ਕਿ ਇੱਕ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਸਭ ਤੋਂ ਵੱਡੀ ਗਿਰਾਵਟ ਹੈ। ਇਸ ਸਮੇਂ ਇਕ ਡਾਲਰ ਦੇ ਮੁਕਾਬਲੇ ਰੁਪਿਆ 83.94 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਇਹ ਕਮਜ਼ੋਰੀ ਭਾਰਤ ਲਈ ਬੁਰੀ ਖ਼ਬਰ ਹੈ। ਭਾਰਤ ਲਈ ਦਰਾਮਦ ਮਹਿੰਗਾ ਹੋ ਸਕਦਾ ਹੈ। ਇਸ ਨਾਲ ਸਸਤੇ ਕੱਚੇ ਤੇਲ ਦੇ ਫਾਇਦੇ 'ਤੇ ਪਾਣੀ ਫਿਰੇਗਾ ਦਾਲਾਂ ਅਤੇ ਖਾਣ ਵਾਲਾ ਤੇਲ ਮਹਿੰਗਾ ਹੋਵੇਗਾ ਰੁਪਏ 'ਚ ਕਮਜ਼ੋਰੀ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਲਾਭ ਉੱਤੇ ਪਾਣੀ ਫਿਰ ਸਕਦਾ ਹੈ। ਦਰਾਮਦ ਕੀਤੇ ਸੋਨੇ ਦੇ ਮਹਿੰਗੇ ਹੋਣ ਕਾਰਨ ਸੋਨੇ ਦੇ ਗਹਿਣੇ ਮਹਿੰਗੇ ਹੋ ਸਕਦੇ ਹਨ। ਡਾਲਰ ਦੇ ਮੁਕਾਬਲੇ ਰੁਪਏ ਨੂੰ ਹੋਰ ਡਿੱਗਣ ਤੋਂ ਰੋਕਣ ਲਈ ਆਰਬੀਆਈ ਆਪਣੇ ਰਿਜ਼ਰਵ ਵਿੱਚੋਂ ਡਾਲਰ ਵੇਚ ਸਕਦਾ ਹੈ। ਅਜਿਹੇ 'ਚ ਵਿਦੇਸ਼ੀ ਮੁਦਰਾ ਭੰਡਾਰ 'ਚ ਕਮੀ ਆ ਸਕਦੀ ਹੈ।