ਫੂਡ ਡਿਲੀਵਰੀ ਕੰਪਨੀ ਜ਼ੋਮੈਟੋ ਨੇ ਆਪਣੇ ਗਾਹਕਾਂ ਲਈ ਇਕ ਖਾਸ ਆਫਰ ਪੇਸ਼ ਕੀਤਾ ਹੈ। ਹੁਣ ਗਾਹਕ ਸਿਰਫ 30 ਰੁਪਏ ਵਿੱਚ Zomato ਗੋਲਡ ਮੈਂਬਰਸ਼ਿਪ ਲੈ ਸਕਦੇ ਹਨ। ਇਸ ਮੈਂਬਰਸ਼ਿਪ ਦੇ ਤਹਿਤ, ਗਾਹਕਾਂ ਨੂੰ 6 ਮਹੀਨਿਆਂ ਲਈ ਬਹੁਤ ਸਾਰੇ ਵਧੀਆ ਲਾਭ ਮਿਲਣਗੇ ਜਿਸ ਵਿੱਚ ਮੁਫਤ ਡਿਲੀਵਰੀ, ਆਕਰਸ਼ਕ ਛੋਟ ਤੇ ਵਿਸ਼ੇਸ਼ ਪੇਸ਼ਕਸ਼ਾਂ ਸ਼ਾਮਲ ਹਨ। ਇਹ ਆਫਰ ਬਲੈਕ ਫਰਾਈਡੇ ਸੇਲ ਦੌਰਾਨ ਲਿਆਇਆ ਗਿਆ ਹੈ। ਇਸਦੀ ਮਦਦ ਨਾਲ, ਗਾਹਕਾਂ ਨੂੰ ਕਿਫਾਇਤੀ ਅਤੇ ਸੁਵਿਧਾਜਨਕ ਭੋਜਨ ਡਿਲੀਵਰੀ ਅਨੁਭਵ ਮਿਲੇਗਾ। Zomato ਗੋਲਡ ਮੈਂਬਰਸ਼ਿਪ ਦੇ ਤਹਿਤ, ਗਾਹਕ 7 ਕਿਲੋਮੀਟਰ ਦੇ ਘੇਰੇ ਵਿੱਚ ਮੁਫਤ ਡਿਲੀਵਰੀ ਦਾ ਲਾਭ ਲੈ ਸਕਦੇ ਹਨ। ਇਹ ਸਹੂਲਤ ਉਨ੍ਹਾਂ ਰੈਸਟੋਰੈਂਟਾਂ 'ਤੇ ਲਾਗੂ ਹੋਵੇਗੀ ਜੋ Zomato ਦੇ ਡਿਲੀਵਰੀ ਨੈੱਟਵਰਕ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਗਾਹਕ ਇਸ ਪਲਾਨ ਰਾਹੀਂ ਵਿਸ਼ੇਸ਼ ਆਫਰ ਅਤੇ ਡਿਸਕਾਊਂਟ ਵੀ ਲੈ ਸਕਦੇ ਹਨ।