ਆਮ ਜਨਤਾ ਲਈ ਸੋਨੇ-ਚਾਂਦੀ ਨੂੰ ਲੈ ਕੇ ਚੰਗੀ ਖਬਰ ਸਾਹਮਣੇ ਆਈ ਹੈ। ਜਿਨ੍ਹਾਂ ਨੇ ਇਸ ਮਹੀਨੇ ਵਿਆਹ-ਸ਼ਾਦੀਆਂ ਕਰਨੀਆਂ ਹਨ, ਤਾਂ ਉਨ੍ਹਾਂ ਲਈ ਵੱਡੀ ਰਾਹਤ ਹੈ। ਸੋਨੇ-ਚਾਂਦੀ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਹਨ। ਜਿਸ ਕਰਕੇ ਸੋਨਾ-ਚਾਂਦੀ ਦੇ ਗਹਿਣੇ ਬਣਵਾ ਸਕਦੇ ਹਨ।

ਘਰੇਲੂ ਫਿਊਚਰ ਮਾਰਕੀਟ ਵਿੱਚ ਸੋਨੇ ਦੀਆਂ ਕੀਮਤਾਂ ਸੋਮਵਾਰ, 2 ਫਰਵਰੀ ਨੂੰ ਤੇਜ਼ੀ ਨਾਲ ਘਟ ਰਹੀਆਂ ਹਨ।

ਮਲਟੀ ਕਮੋਡੀਟੀ ਐਕਸਚੇਂਜ (MCX) ‘ਤੇ 5 ਫਰਵਰੀ, 2026 ਦੀ ਐਕਸਪਾਇਰੀ ਵਾਲਾ ਗੋਲਡ ਫਿਊਚਰ ਸੋਮਵਾਰ ਨੂੰ 1,39,868 ਰੁਪਏ (ਪ੍ਰਤੀ 10 ਗ੍ਰਾਮ) ‘ਤੇ ਓਪਨ ਹੋਇਆ। ਪਿਛਲੇ ਕਾਰੋਬਾਰੀ ਦਿਨ ਇਹ MCX ‘ਤੇ 1,42,510 ਰੁਪਏ ‘ਤੇ ਟ੍ਰੇਡ ਕਰਦਿਆਂ ਬੰਦ ਹੋਇਆ ਸੀ।

2 ਫਰਵਰੀ ਦੀ ਸਵੇਰੇ 10:00 ਵਜੇ, MCX ‘ਤੇ 5 ਫਰਵਰੀ ਦੀ ਐਕਸਪਾਇਰੀ ਵਾਲਾ ਗੋਲਡ 1,35,589 ਰੁਪਏ ‘ਤੇ ਟ੍ਰੇਡ ਕਰ ਰਿਹਾ ਸੀ।

ਇਹ ਪਿਛਲੇ ਦਿਨ ਦੀ ਬੰਦ ਕੀਮਤ ਨਾਲ ਲਗਭਗ 6,900 ਰੁਪਏ ਦੀ ਘਟਾਓ ਦਰਸਾਉਂਦਾ ਹੈ। MCX ਗੋਲਡ ਸ਼ੁਰੂਆਤੀ ਕਾਰੋਬਾਰ ਵਿੱਚ 1,41,085 ਰੁਪਏ ਦੇ ਹਾਈ ਲੈਵਲ ‘ਤੇ ਵੀ ਪਹੁੰਚਿਆ ਸੀ।

MCX ‘ਤੇ 5 ਮਾਰਚ 2026 ਦੀ ਐਕਸਪਾਇਰੀ ਵਾਲੀ ਚਾਂਦੀ 2,48,875 ਰੁਪਏ (ਪ੍ਰਤੀ ਕਿਲੋ) ‘ਤੇ ਟ੍ਰੇਡ ਕਰ ਰਹੀ ਸੀ।

ਇਹ ਪਿਛਲੇ ਦਿਨ ਦੀ ਬੰਦ ਕੀਮਤ ਨਾਲ ਲਗਭਗ 16,700 ਰੁਪਏ ਦੀ ਘਟਾਓ ਦਰਸਾਉਂਦੀ ਹੈ। MCX ਸਿਲਵਰ ਸ਼ੁਰੂਆਤੀ ਕਾਰੋਬਾਰ ਵਿੱਚ 2,67,501 ਰੁਪਏ ਦੇ ਹਾਈ ਲੈਵਲ ‘ਤੇ ਵੀ ਪਹੁੰਚਿਆ ਸੀ।

ਦਿੱਲੀ ਵਿੱਚ ਸੋਨੇ ਦੇ ਦਾਮ (ਪ੍ਰਤੀ 10 ਗ੍ਰਾਮ): 24 ਕੈਰੈਟ: 1,51,680 ਰੁਪਏ, 22 ਕੈਰੈਟ: 1,39,050 ਰੁਪਏ, 18 ਕੈਰੈਟ: 1,13,800 ਰੁਪਏ

ਲੁਧਿਆਣਾ ਵਿੱਚ ਸੋਨੇ ਦੇ ਦਾਮ (ਪ੍ਰਤੀ 10 ਗ੍ਰਾਮ): 24 ਕੈਰੈਟ: 1,51,680 ਰੁਪਏ, 22 ਕੈਰੈਟ: 1,39,050 ਰੁਪਏ, 18 ਕੈਰੈਟ: 1,13,800 ਰੁਪਏ

ਭਾਰਤੀ ਘਰਾਂ ਵਿੱਚ ਖਾਸ ਮੌਕਿਆਂ 'ਤੇ, ਖਾਸ ਕਰਕੇ ਵਿਆਹਾਂ 'ਤੇ ਸੋਨੇ ਅਤੇ ਚਾਂਦੀ ਦੇ ਗਹਿਣੇ ਪਹਿਨੇ ਜਾਂਦੇ ਹਨ। ਇਸ ਵਿਆਹ ਦੇ ਸੀਜ਼ਨ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਚੰਗੀ ਖ਼ਬਰ ਹੈ।