ਸੋਨੇ ਦੀਆਂ ਕੀਮਤਾਂ ਇੱਕ ਨਵੀਂ ਇਤਿਹਾਸਕ ਉੱਚਾਈ 'ਤੇ ਪਹੁੰਚ ਗਈਆਂ ਹਨ।



ਦਿੱਲੀ ਐੱਨਸੀਆਰ ਦੇ ਸਰਾਫਾ ਬਾਜ਼ਾਰ 'ਚ ਸੋਨਾ ਇੱਕ ਕਾਰੋਬਾਰੀ ਸੈਸ਼ਨ 'ਚ 1130 ਰੁਪਏ ਦੀ ਛਾਲ ਨਾਲ 67,450 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ।



ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 66,320 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ।



ਮਾਹਿਰਾਂ ਦਾ ਮੰਨਣਾ ਹੈ ਕਿ 2024 'ਚ ਸੋਨਾ 70,000 ਰੁਪਏ ਦੀ ਰਿਕਾਰਡ ਉਚਾਈ ਨੂੰ ਛੂਹ ਸਕਦਾ ਹੈ।



HDFC ਸਕਿਓਰਿਟੀਜ਼ ਦੇ ਮੁਤਾਬਕ ਮਜ਼ਬੂਤ ​​ਗਲੋਬਲ ਸੰਕੇਤਾਂ ਕਾਰਨ ਸੋਨੇ ਦੀ ਕੀਮਤ 'ਚ ਤੇਜ਼ੀ ਆਈ ਹੈ।



ਇਨ੍ਹਾਂ ਸੰਕੇਤਾਂ ਕਾਰਨ ਸੋਨੇ ਦੀ ਕੀਮਤ 1130 ਰੁਪਏ ਵਧ ਕੇ 67,450 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ।



ਚਾਂਦੀ ਦੀ ਕੀਮਤ ਵੀ 1,100 ਰੁਪਏ ਵਧ ਕੇ 77,750 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।



ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ ਦੀ ਕੀਮਤ 76,650 ਰੁਪਏ ਪ੍ਰਤੀ ਕਿਲੋਗ੍ਰਾਮ ਸੀ।



HDFC ਸਕਿਓਰਿਟੀਜ਼ ਰਿਸਰਚ ਐਨਾਲਿਸਟ ਦਿਲੀਪ ਪਰਮਾਰ ਨੇ ਕਿਹਾ, ਦਿੱਲੀ ਦੇ ਬਾਜ਼ਾਰਾਂ 'ਚ 24 ਕੈਰੇਟ ਸੋਨੇ ਦੀ ਸਪਾਟ ਕੀਮਤ 67,450 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ,



ਜੋ ਪਿਛਲੀ ਬੰਦ ਕੀਮਤ ਤੋਂ 1,130 ਰੁਪਏ ਵੱਧ ਹੈ। ਉਨ੍ਹਾਂ ਕਿਹਾ ਕਿ ਕੋਮੈਕਸ 'ਤੇ ਸੋਨੇ ਦੀਆਂ ਸਪਾਟ ਕੀਮਤਾਂ ਨੂੰ ਵਧਦੇ ਭੂ-ਰਾਜਨੀਤਿਕ ਜੋਖਮਾਂ ਅਤੇ ਕੇਂਦਰੀ ਬੈਂਕਾਂ ਦੁਆਰਾ ਖਰੀਦਦਾਰੀ ਦਾ ਸਮਰਥਨ ਮਿਲਿਆ ਹੈ।