8th Pay Commission: ਕੇਂਦਰੀ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਮੁਲਾਜ਼ਮਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਹਨ।

Published by: ABP Sanjha

ਦੱਸ ਦੇਈਏ ਕਿ 8ਵੇਂ ਕੇਂਦਰੀ ਵੇਤਨ ਆਯੋਗ ਨੇ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ, ਜਿਸ ਨਾਲ ਲੱਖਾਂ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿੱਚ ਵਾਧੇ ਦੀ ਉਮੀਦ ਵਧ ਗਈ ਹੈ।

Published by: ABP Sanjha

ਜਾਣਕਾਰੀ ਅਨੁਸਾਰ, 8ਵੇਂ ਵੇਤਨ ਆਯੋਗ ਨੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ 18 ਅਤੇ 19 ਮਈ 2026 ਨੂੰ ਮਹੱਤਵਪੂਰਨ ਮੀਟਿੰਗਾਂ ਦਾ ਆਯੋਜਨ ਕੀਤਾ।

Published by: ABP Sanjha

ਇਨ੍ਹਾਂ ਦੋ ਦਿਨਾਂ ਬੈਠਕਾਂ ਵਿੱਚ ਕੇਂਦਰੀ ਕਰਮਚਾਰੀ ਸੰਗਠਨਾਂ, ਯੂਨੀਅਨਾਂ ਅਤੇ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਨ੍ਹਾਂ ਮੀਟਿੰਗਾਂ ਦਾ ਮੁੱਖ ਏਜੰਡਾ ਕਰਮਚਾਰੀਆਂ ਦੀਆਂ ਮੰਗਾਂ ਅਤੇ ਆਰਥਿਕ ਸਥਿਤੀਆਂ ਵਿੱਚ ਸੁਧਾਰ ਕਰਨਾ ਸੀ।

Published by: ABP Sanjha

ਤਨਖ਼ਾਹ ਵਿੱਚ ਵਾਧਾ: ਕਰਮਚਾਰੀਆਂ ਦੀ ਮੁੱਢਲੀ ਤਨਖ਼ਾਹ ਵਿੱਚ ਵਾਧੇ ਨੂੰ ਲੈ ਕੇ ਗੰਭੀਰ ਚਰਚਾ ਹੋਈ।

Published by: ABP Sanjha

ਪੈਨਸ਼ਨ ਸੋਧ: ਪੈਨਸ਼ਨਰਾਂ ਲਈ ਪੈਨਸ਼ਨ ਦੀਆਂ ਦਰਾਂ ਨੂੰ ਨਵੇਂ ਸਿਰੇ ਤੋਂ ਨਿਰਧਾਰਿਤ ਕਰਨ ਬਾਰੇ ਵਿਚਾਰ ਕੀਤਾ ਗਿਆ।

Published by: ABP Sanjha

ਭੱਤਿਆਂ ਵਿੱਚ ਬਦਲਾਅ: ਕਰਮਚਾਰੀਆਂ ਨੂੰ ਮਿਲਣ ਵਾਲੇ ਵੱਖ-ਵੱਖ ਭੱਤਿਆਂ (Allowances) ਵਿੱਚ ਵਾਧੇ ਦੀ ਮੰਗ ਰੱਖੀ ਗਈ।

Published by: ABP Sanjha

ਦੱਸ ਦੇਈਏ ਕਿ ਆਯੋਗ ਆਪਣੀ ਰਿਪੋਰਟ ਤਿਆਰ ਕਰਦੇ ਸਮੇਂ ਦੇਸ਼ ਦੀ ਮੌਜੂਦਾ ਆਰਥਿਕ ਸਥਿਤੀ ਅਤੇ ਵਿੱਤੀ ਅਨੁਸ਼ਾਸਨ ਵਰਗੇ ਮਹੱਤਵਪੂਰਨ ਪਹਿਲੂਆਂ ਨੂੰ ਮੁੱਖ ਰੱਖੇਗਾ।

Published by: ABP Sanjha

ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਲਈ ਕਰਮਚਾਰੀ ਸੰਗਠਨਾਂ ਨੂੰ 8 ਮਈ 2026 ਤੱਕ ਆਪਣਾ ਮੈਮੋਰੈਂਡਮ ਜਮ੍ਹਾਂ ਕਰਵਾ ਕੇ ਅਪਾਇੰਟਮੈਂਟ ਲੈਣੀ ਲਾਜ਼ਮੀ ਕੀਤੀ ਗਈ ਸੀ।

Published by: ABP Sanjha

ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰੀ ਕਰਮਚਾਰੀਆਂ ਵਿੱਚ ਖ਼ੁਸ਼ੀ ਦੀ ਲਹਿਰ ਹੈ ਅਤੇ ਉਹ ਬੜੀ ਬੇਸਬਰੀ ਨਾਲ ਆਯੋਗ ਦੀ ਅੰਤਿਮ ਰਿਪੋਰਟ ਦੀ ਉਡੀਕ ਕਰ ਰਹੇ ਹਨ। ਜਿਸ ਤੋਂ ਬਾਅਦ ਕਰਮਚਾਰੀਆਂ ਦੀ ਤਨਖਾਹਾਂ ਅਤੇ ਪੈਨਸ਼ਨ ਵੱਧ ਕੇ ਆਏਗੀ।

Published by: ABP Sanjha