ਖਰੀਦਣਾ ਹੋਵੇਗਾ ਨਵਾਂ FASTag: ਕੀ ਤੁਸੀਂ ਵੀ ਪੇਟੀਐਮ ਬੈਂਕ ਦੇ FASTag ਦੀ ਵਰਤੋਂ ਕਰ ਰਹੇ ਸੀ? ਤਾਂ ਹੁਣ ਤੁਹਾਨੂੰ ਨਵਾਂ ਫਾਸਟੈਗ ਖਰੀਦਣਾ ਹੋਵੇਗਾ, NHAI ਨੇ authorized ਬੈਂਕ ਦੀ ਇੱਕ ਲਿਸਟ ਵੀ ਜਾਰੀ ਕੀਤੀ ਹੈ 32 ਬੈਂਕਾਂ ਦੀ ਲਿਸਟ ਹੋਈ ਜਾਰੀ - ਇਸ ਲਿਸਟ ਵਿੱਚ 32 ਬੈਂਕਾਂ ਦੇ ਨਾਮ ਸ਼ਾਮਲ ਹਨ, ਜਿੱਥੋਂ ਤੁਸੀਂ ਫਾਸਟੈਗ ਖਰੀਦ ਸਕਦੇ ਹੋ। ਅਧਿਕਾਰਤ ਵੈਬਸਾਈਟ ‘ਤੇ ਜਾਓ - ਫਾਸਟੈਗ ਆਨਲਾਈਨ ਖਰੀਦਣ ਲਈ ਤੁਹਾਨੂੰ ਇਨ੍ਹਾਂ POS ਜਾਂ ਬੈਂਕ ਦੀ ਵਰਤੋਂ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਸ ਬੈਂਕ ਜਾਂ ਸਰਵਿਸ ਪ੍ਰੋਵਾਈਡਰ ਦੀ ਅਧਿਕਾਰਤ ਵੈਬਸਾਈਟ ‘ਤੇ ਜਾਣਾ ਪਵੇਗਾ ਸਰਚ ਕਰਨਾ ਹੋਵੇਗਾ ਫਾਸਟੈਗ- ਇੱਥੇ ਤੁਸੀਂ Get FASTag ਸਰਚ ਕਰ ਸਕਦੇ ਹੋ ਜਾਂ ਫਿਰ Apply for FASTag ਸਰਚ ਕਰਨਾ ਹੋਵੇਗਾ। ਜਾਂ ਫਿਰ ਤੁਸੀਂ ਡਾਇਰੈਕਟ ਉਸ ਬੈਂਕ ਅਤੇ ਫਾਸਟੈਗ ਦੇ ਨਾਂਅ ਤੋਂ ਸਰਚ ਕਰ ਸਕਦੇ ਹੋ ਕੀ ਕਰਨਾ ਹੋਵੇਗਾ- ਮਨ ਲਓ ਤੁਸੀਂ HDFC ਬੈਂਕ ਤੋਂ FASTag ਲਈ ਅਪਲਾਈ ਕੀਤਾ ਹੈ, ਇਸ ਦੇ ਲਈ ਤੁਹਾਨੂੰ fastag.hdfcbank.com ‘ਤੇ ਜਾਣਾ ਹੋਵੇਗਾ ਰਜਿਸਟਰ ਕਰਨਾ ਹੋਵੇਗਾ – ਇੱਥੇ ਤੁਹਾਨੂੰ ਲਾਗਇਨ ਜਾਂ ਰਜਿਸਟਰ ਦੇ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਤੁਹਾਨੂੰ ਆਪਣੇ ਲਾਗਇਨ ਦੇ ਤਰੀਕੇ ਦੀ ਚੋਣ ਕਰਨੀ ਹੋਵੇਗੀ ਅਤੇ continue ਕਰਨਾ ਹੋਵੇਗਾ ਐਂਟਰ ਕਰਨੀਆਂ ਹੋਣਗੀਆਂ ਡਿਟੇਲਸ: ਇਸ ਤੋਂ ਬਾਅਦ ਤੁਹਾਨੂੰ ਚੁਣਨਾ ਹੋਵੇਗਾ ਕਿ ਤੁਸੀਂ ਪਹਿਲੀ ਵਾਰ ਸਰਵਿਸ ਦੀ ਵਰਤੋਂ ਕਰ ਰਹੇ ਹੋ, ਹੁਣ ਤੁਹਾਨੂੰ ਆਪਣੀਆਂ ਸਾਰੀਆਂ ਡਿਟੇਲਸ ਐਂਟਰ ਕਰਨੀਆਂ ਹੋਣਗੀਆਂ 5 ਸਾਲਾਂ ਲਈ ਹੁੰਦਾ ਵੈਲਿਡ – ਫਿਰ ਤੁਹਾਨੂੰ ਭੁਗਤਾਨ ਕਰਨਾ ਹੋਵੇਗਾ ਅਤੇ ਕੁਝ ਦਿਨਾਂ ਬਾਅਦ ਤੁਹਾਨੂੰ ਤੁਹਾਡੇ ਪਤੇ ‘ਤੇ ਕਾਰਡ ਮਿਲ ਜਾਵੇਗਾ। ਦੱਸ ਦਈਏ ਕਿ ਫਾਸਟੈਗ 5 ਸਾਲਾਂ ਦੇ ਲਈ ਵੈਲਿਡ ਹੁੰਦਾ ਹੈ ਕਰਦੇ ਰਹੋ ਰਿਚਾਰਜ – ਤੁਹਾਨੂੰ ਹਰ ਸਾਲ ਇਸ ਨੂੰ ਰਿਨਿਊ ਨਹੀਂ ਕਰਨਾ ਹੋਵੇਗਾ, ਤੁਹਾਨੂੰ ਇਸ ਨੂੰ ਰਿਚਾਰਚ ਲਗਾਤਾਰ ਕਰਨਾ ਪਵੇਗਾ, ਤਾਂ ਕਿ ਇਸ ਵਿੱਚ ਪੈਸੇ ਰਹਿਣ, ਬੈਂਕ ਤੁਹਾਨੂੰ SMS ਰਾਹੀਂ ਪੇਮੈਂਟ ਕੱਟਣ ਦੀ ਜਾਣਕਾਰੀ ਦੇਵੇਗਾ