ਹਾਲ ਹੀ ਵਿਚ ਦੇਸ਼ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ।



ਇਸ ਦੇ ਨਾਲ ਹੀ ਕਈ ਪੁਰਾਣੇ ਪਲਾਨ ਵੀ ਖਤਮ ਕਰ ਦਿੱਤੇ



ਹੁਣ ਕੰਪਨੀ ਨੇ ਆਪਣੇ ਲਗਭਗ 48 ਕਰੋੜ ਗਾਹਕਾਂ ਨੂੰ ਰਾਹਤ ਦੀ ਖਬਰ ਦਿੱਤੀ ਹੈ।



ਕੰਪਨੀ ਨੇ ਤਿੰਨ ਨਵੇਂ 5G ਡਾਟਾ ਬੂਸਟਰ ਪਲਾਨ ਸ਼ੁਰੂ ਕੀਤੇ ਹਨ



ਰਿਲਾਇੰਸ ਜੀਓ ਦਾ 51 ਰੁਪਏ ਵਾਲਾ ਨਵਾਂ ਪਲਾਨ ਖਾਸ ਤੌਰ 'ਤੇ ਉਨ੍ਹਾਂ ਗਾਹਕਾਂ ਲਈ ਫਾਇਦੇਮੰਦ ਹੈ



ਜਿਨ੍ਹਾਂ ਨੇ ਪ੍ਰਤੀ ਦਿਨ 1.5 ਜੀਬੀ ਡਾਟਾ ਵਾਲੇ ਮਹੀਨਾਵਾਰ ਪਲਾਨ ਦੀ ਚੋਣ ਕੀਤੀ ਹੈ।



ਇਸ ਨਵੇਂ ਪਲਾਨ ਨਾਲ ਗਾਹਕਾਂ ਨੂੰ 3GB 4G ਡਾਟਾ ਤੋਂ ਇਲਾਵਾ ਅਨਲਿਮਟਿਡ 5G ਡਾਟਾ ਵੀ ਦਿੱਤਾ ਹੈ।



ਜੀਓ ਨੇ 101 ਰੁਪਏ ਦਾ ਪਲਾਨ ਵੀ ਪੇਸ਼ ਕੀਤਾ ਹੈ ਜੋ ਗਾਹਕਾਂ ਨੂੰ 6GB 4G ਡਾਟਾ ਦੇ ਨਾਲ-ਨਾਲ ਅਸੀਮਿਤ 5G ਡਾਟਾ ਪ੍ਰਦਾਨ ਕਰਦਾ ਹੈ।



ਹੋਰ ਵਾਧੂ ਡੇਟਾ ਦੀ ਭਾਲ ਕਰ ਰਹੇ ਗਾਹਕਾਂ ਲਈ ਜੀਓ ਨੇ 151 ਰੁਪਏ ਦਾ ਡੇਟਾ ਬੂਸਟਰ ਪਲਾਨ ਪੇਸ਼ ਕੀਤਾ ਹੈ।



ਇਸ ਪਲਾਨ 'ਚ 9GB 4G ਡਾਟਾ ਦੇ ਨਾਲ ਅਨਲਿਮਟਿਡ 5G ਡਾਟਾ ਦੀ ਸੁਵਿਧਾ ਦਿੱਤੀ ਗਈ ਹੈ।