ਇਸ ਸਾਲ ਭਿਆਨਕ ਗਰਮੀ ਨੇ ਸਬਜ਼ੀਆਂ ਅਤੇ ਫਲਾਂ ਦੇ ਉਤਪਾਦਨ 'ਤੇ ਮਾੜਾ ਅਸਰ ਪਾਇਆ ਹੈ।



ਇਸ ਕਾਰਨ ਦੇਸ਼ ਭਰ ਵਿੱਚ ਪਿਆਜ਼, ਆਲੂ ਅਤੇ ਟਮਾਟਰ ਵਰਗੀਆਂ ਜ਼ਰੂਰੀ ਸਬਜ਼ੀਆਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ।



ਪਿਆਜ਼ ਤੋਂ ਲੈ ਕੇ ਟਮਾਟਰ ਇਹ ਸਾਰੀਆਂ ਚੀਜ਼ਾਂ ਜੋ ਕਿ ਲਗਭਗ ਹਰ ਸਬਜ਼ੀਆਂ ਦੇ ਵਿੱਚ ਵਰਤੀਆਂ ਜਾਂਦੀਆਂ ਹਨ।



ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ 'ਚ ਲੋਕਾਂ ਨੂੰ ਕਰੀਬ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਖਰੀਦਣਾ ਪੈ ਰਿਹਾ ਹੈ।



ਮਹਾਰਾਸ਼ਟਰ ਤੋਂ ਇਲਾਵਾ ਤਾਮਿਲਨਾਡੂ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ ਵੀ ਟਮਾਟਰ ਦੀ ਕੀਮਤ 80 ਤੋਂ 100 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਹੈ।



ਹਰ ਸਾਲ ਮਾਨਸੂਨ ਦੌਰਾਨ ਸਬਜ਼ੀਆਂ ਦੇ ਭਾਅ ਵੱਧ ਜਾਂਦੇ ਹਨ। ਫਸਲਾਂ 'ਤੇ ਮੀਂਹ ਦੇ ਪ੍ਰਭਾਵ ਕਾਰਨ ਹਰ ਸਾਲ ਕੀਮਤਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ।



ਪਰ ਇਸ ਸਾਲ ਅੱਤ ਦੀ ਗਰਮੀ ਨੇ ਸਬਜ਼ੀਆਂ ਦੀ ਪੈਦਾਵਾਰ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ।



ਇਸ ਕਾਰਨ ਮਾਨਸੂਨ ਦੇ ਆਉਣ ਤੋਂ ਪਹਿਲਾਂ ਹੀ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ।



ਬਰਸਾਤ ਕਾਰਨ ਨਾ ਸਿਰਫ਼ ਉਤਪਾਦਨ ਪ੍ਰਭਾਵਿਤ ਹੁੰਦਾ ਹੈ ਸਗੋਂ ਪੈਕਿੰਗ ਅਤੇ ਢੋਆ-ਢੁਆਈ ਦੌਰਾਨ ਵੱਡੀ ਮਾਤਰਾ 'ਚ ਸਬਜ਼ੀਆਂ ਵੀ ਖਰਾਬ ਹੋ ਜਾਂਦੀਆਂ ਹਨ।



ਫਿਲਹਾਲ ਜਨਤਾ ਨੂੰ ਟਮਾਟਰ ਦੀਆਂ ਕੀਮਤਾਂ 'ਚ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਬਰਸਾਤ ਦੇ ਮੌਸਮ ਦੌਰਾਨ ਵੀ ਲੋਕਾਂ ਨੂੰ ਵਧੇ ਰੇਟਾਂ ਦਾ ਸਾਹਮਣਾ ਕਰਨਾ ਪਵੇਗਾ।