ਭਾਰਤ ਦੇ ਲਗਭਗ ਹਰ ਘਰ ਦੇ ਵਿੱਚ ਸਵੇਰੇ-ਸਵੇਰੇ ਚਾਹ ਦੇ ਕੱਪ ਤਿਆਰ ਹੋ ਜਾਂਦੇ ਹਨ। ਇਸ ਲਈ ਜੇ ਕਹਿ ਜਾਵੇ ਕਿ ਚਾਹ ਭਾਰਤ ਦੇ ਵਿੱਚ ਸਭ ਤੋਂ ਵੱਧ ਪੀਣ ਵਾਲੀ ਡ੍ਰਿੰਕ ਹੈ।



ਪਰ ਇਸ ਵਾਰ ਚਾਹ ਦੇ ਉਤਪਾਦ ਉੱਤੇ ਵੀ ਮੌਸਮ ਦੀ ਮਾਰ ਪਈ ਹੈ। ਜਿਸ ਕਰਕੇ ਭਾਰਤੀ ਇੰਡਸਟਰੀ ਦੇ ਹੱਥ-ਪੈਰ ਫੁੱਲੇ ਹੋਏ ਹਨ। ਆਓ ਜਾਂਦੇ ਹਾਂ ਵਿਸਥਾਰ ਦੇ ਵਿੱਚ।



Tea product ਹੁਣ ਵੱਡੀ ਮੁਸੀਬਤ ਵਿੱਚ ਹੈ। ਭਾਰਤੀ ਚਾਹ ਉਦਯੋਗ ਨੇ ਇਸ ਸਮੱਸਿਆ ਨੂੰ ਤਬਾਹੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਜਲਦੀ ਹੀ ਇਸ ਦਾ ਅਸਰ ਰਸੋਈ ਤੋਂ ਲੈ ਕੇ ਹਰ ਕੋਨੇ ਤੱਕ ਦੇਖਿਆ ਜਾ ਸਕਦਾ ਹੈ।



ਦਰਅਸਲ, ਉੱਤਰੀ ਭਾਰਤੀ ਚਾਹ ਉਦਯੋਗ ਨੂੰ ਪ੍ਰਤੀਕੂਲ ਮੌਸਮ ਕਾਰਨ ਚਾਲੂ ਫਸਲ ਸਾਲ ਦੇ ਜੂਨ ਤੱਕ ਉਤਪਾਦਨ ਵਿੱਚ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਜੇਕਰ ਪਿਛਲੇ ਸਾਲ ਦੇ ਉਤਪਾਦਨ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਵਾਰ ਚਾਹ ਦਾ ਉਤਪਾਦਨ ਲਗਭਗ 6 ਕਰੋੜ ਕਿਲੋਗ੍ਰਾਮ ਘੱਟ ਹੋਣ ਦੀ ਸੰਭਾਵਨਾ ਹੈ।



ਚਾਹ ਸੰਗਠਨਾਂ ਦੀਆਂ ਚਿੰਤਾਵਾਂ ਦਾ ਅਸਰ ਦੇਸ਼ ਭਰ 'ਚ ਚਾਹ ਦੀਆਂ ਕੀਮਤਾਂ 'ਤੇ ਵੀ ਨਜ਼ਰ ਆਵੇਗਾ ਅਤੇ ਆਉਣ ਵਾਲੇ ਸਮੇਂ 'ਚ ਇਹ ਪਸੰਦੀਦਾ ਪੀਣ ਵਾਲਾ ਪਦਾਰਥ ਮਹਿੰਗਾ ਹੋ ਸਕਦਾ ਹੈ।



ਚਾਹ ਉਦਯੋਗ ਨੂੰ ਇਸ ਸਾਲ ਮੌਸਮ ਦੀ ਭਾਰੀ ਮਾਰ ਪਈ ਹੈ। ਮਈ ਵਿੱਚ ਅੱਤ ਦੀ ਗਰਮੀ ਅਤੇ ਮੀਂਹ ਦੀ ਕਮੀ ਦੇ ਨਾਲ-ਨਾਲ ਬਹੁਤ ਜ਼ਿਆਦਾ ਮੀਂਹ ਅਤੇ ਧੁੱਪ ਦੀ ਕਮੀ ਨੇ ਉਤਪਾਦਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।



TAI ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਅਪ੍ਰੈਲ 2024 ਤੱਕ, ਆਸਾਮ 'ਚ ਚਾਹ ਉਤਪਾਦਨ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ 8 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।



ਜਦੋਂ ਕਿ ਪੱਛਮੀ ਬੰਗਾਲ ਵਿੱਚ ਲਗਭਗ 13 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।



ਪਿਛਲੇ ਸਾਲ ਦੇ ਮੁਕਾਬਲੇ ਮਈ 2024 ਦੌਰਾਨ ਕ੍ਰਮਵਾਰ 20 ਪ੍ਰਤੀਸ਼ਤ ਅਤੇ 40 ਪ੍ਰਤੀਸ਼ਤ ਦੀ ਗਿਰਾਵਟ ਦਾ ਅਨੁਮਾਨ ਹੈ। ਇਸ ਦਾ ਸਿੱਧਾ ਅਸਰ ਭਵਿੱਖ 'ਚ ਚਾਹ ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲ ਸਕਦਾ ਹੈ।