ਕਿਸੇ ਵੀ ਬੈਂਕ ਵਿੱਚ ਹੁਣ ਤੱਕ ਇਹ ਨਿਯਮ ਸੀ ਕਿ ਜੇ ਤੁਸੀਂ ਮਹੀਨੇ ਵਿੱਚ ਨਿਊਨਤਮ ਰਕਮ ਬੈਂਕ ਵਿੱਚ ਨਹੀਂ ਰੱਖਦੇ ਤਾਂ ਤੁਹਾਨੂੰ ਫੀਸ ਦੇਣੀ ਪੈਂਦੀ ਸੀ। ਪਰ ਹੁਣ ਇੱਕ ਸਰਕਾਰੀ ਸੈਕਟਰ ਦੇ ਬੈਂਕ ਵੱਲੋਂ ਇਹ ਨਿਊਨਤਮ ਬੈਲੈਂਸ ਰੱਖਣ ਦੇ ਨਿਯਮ ਵਿੱਚ ਵੱਡੀ ਛੋਟ ਦਿੱਤੀ ਜਾ ਰਹੀ ਹੈ।

ਕੇਨਰਾ ਬੈਂਕ ਨੇ ਘੋਸ਼ਣਾ ਕੀਤੀ ਹੈ ਕਿ ਹੁਣ ਸੇਵਿੰਗਜ਼ ਖਾਤਿਆਂ ਵਿੱਚ ਨਿਊਨਤਮ ਬੈਲੈਂਸ ਰੱਖਣ ਦੀ ਲੋੜ ਨਹੀਂ ਰਹੇਗੀ ਅਤੇ ਕੋਈ ਚਾਰਜ ਨਹੀਂ ਲੱਗੇਗਾ।

ਕੇਨਰਾ ਬੈਂਕ ਨੇ ਕਿਹਾ ਹੈ ਕਿ ਹੁਣ ਗ੍ਰਾਹਕਾਂ ਨੂੰ ਆਪਣੇ ਖਾਤੇ ਵਿੱਚ ਨਿਊਨਤਮ ਬੈਲੈਂਸ ਨਾ ਰੱਖਣ 'ਤੇ ਕੋਈ ਚਾਰਜ ਨਹੀਂ ਲੱਗੇਗਾ।

ਇਹ ਨਿਯਮ ਸੇਵਿੰਗਜ਼ ਖਾਤਾ, NRI ਸੇਵਿੰਗਜ਼ ਖਾਤਾ ਅਤੇ ਸੈਲਰੀ ਖਾਤੇ ਉਤੇ ਲਾਗੂ ਹੋਵੇਗਾ।

ਇਹ ਨਿਯਮ ਸੇਵਿੰਗਜ਼ ਖਾਤਾ, NRI ਸੇਵਿੰਗਜ਼ ਖਾਤਾ ਅਤੇ ਸੈਲਰੀ ਖਾਤੇ ਉਤੇ ਲਾਗੂ ਹੋਵੇਗਾ।

ਬੈਂਕ ਦੇ ਬਿਆਨ ਮੁਤਾਬਕ ਇਹ ਨਿਯਮ 1 ਜੂਨ 2025 ਤੋਂ ਪ੍ਰਭਾਵ ਵਿੱਚ ਆ ਗਿਆ ਹੈ।

ਪਹਿਲਾਂ ਜੇ ਖਾਤੇ ਵਿੱਚ ਮਹੀਨੇ ਦਾ ਨਿਊਨਤਮ ਬੈਲੈਂਸ ਨਹੀਂ ਹੁੰਦਾ ਸੀ, ਤਾਂ ਬੈਂਕ ਵੱਲੋਂ ਚਾਰਜ ਲਗਾਇਆ ਜਾਂਦਾ ਸੀ।

ਇਹ ਨਵਾਂ ਨਿਯਮ ਕੇਨਰਾ ਬੈਂਕ ਵੱਲੋਂ ਹੀ ਸ਼ੁਰੂ ਕੀਤਾ ਗਿਆ ਹੈ

ਇਹ ਨਵਾਂ ਨਿਯਮ ਕੇਨਰਾ ਬੈਂਕ ਵੱਲੋਂ ਹੀ ਸ਼ੁਰੂ ਕੀਤਾ ਗਿਆ ਹੈ

ਉਮੀਦ ਹੈ ਕਿ ਇਸ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ ਕਿਉਂਕਿ ਕਈ ਲੋਕ ਨਿਊਨਤਮ ਬੈਲੈਂਸ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਪਾਉਂਦੇ ਸਨ, ਜਿਸ ਕਾਰਨ ਉਹ ਹਰ ਮਹੀਨੇ ਚਾਰਜ ਭਰਦੇ ਸਨ।

ਗੌਰਤਲਬ ਹੈ ਕਿ ਇਸ ਸਮੇਂ ਹਰ ਬੈਂਕ ਵੱਲੋਂ ਆਪਣੇ ਗਾਹਕਾਂ ਲਈ ਨਿਊਨਤਮ ਬੈਲੈਂਸ ਸੰਭਾਲਣ ਦੇ ਨਿਯਮ ਸ਼ਹਿਰੀ, ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਅਨੁਸਾਰ ਵੱਖ-ਵੱਖ ਹੁੰਦੇ ਹਨ।

ਸਮੇਂ-ਸਮੇਂ 'ਤੇ ਬੈਂਕ ਵੱਲੋਂ ਇਹ ਨਿਯਮ ਬਦਲੇ ਜਾਂਦੇ ਹਨ। ਇਸ ਲਈ ਇਹ ਲਾਜ਼ਮੀ ਹੈ ਕਿ ਤੁਸੀਂ ਆਪਣੇ ਬੈਂਕ ਦੇ ਨਵੇਂ ਨਿਯਮਾਂ ਨਾਲ ਅਪਡੇਟ ਰਹੋ, ਜਿਸ ਵਿੱਚ ਤੁਹਾਡਾ ਖਾਤਾ ਹੈ।