ਹੁਣ 10 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਬੈਂਕਿੰਗ ਦੀ ਆਜ਼ਾਦੀ ਮਿਲਣ ਜਾ ਰਹੀ ਹੈ।

RBI ਨੇ ਇੱਕ ਵੱਡਾ ਬਦਲਾਅ ਕਰਦੇ ਹੋਏ ਬੈਂਕਾਂ ਨੂੰ ਇਹ ਆਗਿਆ ਦਿੱਤੀ ਹੈ ਕਿ ਉਹ 10 ਸਾਲ ਤੋਂ ਵੱਧ ਉਮਰ ਵਾਲੇ ਨਾਬਾਲਿਗਾਂ ਨੂੰ ਆਪਣਾ ਸੇਵਿੰਗ ਅਕਾਉਂਟ ਜਾਂ ਫਿਕਸਡ ਡਿਪਾਜ਼ਿਟ (FD) ਅਕਾਉਂਟ ਖੋਲਣ ਦੀ ਸੁਵਿਧਾ ਦੇ ਸਕਦੇ ਹਨ।

ਇਹ ਫੈਸਲਾ ਬੱਚਿਆਂ ਨੂੰ ਆਰਥਿਕ ਤੌਰ 'ਤੇ ਜਾਗਰੂਕ ਅਤੇ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

RBI ਦੁਆਰਾ ਜਾਰੀ ਕੀਤੇ ਗਏ ਸੰਸ਼ੋਧਿਤ ਹੁਕਮਾਂ ਦੇ ਅਨੁਸਾਰ ਹੁਣ ਬੈਂਕਾਂ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ 10 ਸਾਲ ਤੋਂ ਵੱਧ ਉਮਰ ਦੇ ਸਮਝਦਾਰ ਨਾਬਾਲਿਗਾਂ ਨੂੰ ਖੁਦ ਸੁੰਤਤਰ ਤੌਰ 'ਤੇ ਸੇਵਿੰਗ ਜਾਂ ਐਫ.ਡੀ. ਅਕਾਉਂਟ ਖੋਲਣ ਦੀ ਆਗਿਆ ਦੇ ਸਕਦੇ ਹਨ।

ਪਹਿਲਾਂ ਇਹ ਸਿਰਫ ਮਾਪਿਆਂ ਦੁਆਰਾ ਸੰਭਵ ਸੀ।

ਪਹਿਲਾਂ ਇਹ ਸਿਰਫ ਮਾਪਿਆਂ ਦੁਆਰਾ ਸੰਭਵ ਸੀ।

ਹੁਣ ਬੱਚਿਆਂ ਨੂੰ ਮਾਪਿਆਂ ਦੀ ਮੌਜੂਦਗੀ ਦੇ ਬਿਨਾਂ ਵੀ ਇਹ ਸੁਵਿਧਾ ਦਿੱਤੀ ਜਾ ਸਕਦੀ ਹੈ ਜੇਕਰ ਬੈਂਕ ਨੂੰ ਲੱਗੇ ਕਿ ਬੱਚਾ ਖਾਤਾ ਸੰਚਾਲਿਤ ਕਰਨ ਵਿੱਚ ਸਮਰੱਥ ਹੈ।

RBI ਨੇ ਇਹ ਨਿਰਦੇਸ਼ ਸੋਮਵਾਰ ਨੂੰ ਸਾਰੇ ਬੈਂਕਾਂ ਨੂੰ ਭੇਜੇ ਗਏ ਇੱਕ ਸਰਕੁਲਰ ਰਾਹੀਂ ਜਾਰੀ ਕੀਤਾ।

ਸਰਕੁਲਰ ਵਿੱਚ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਜੇਕਰ ਨਾਬਾਲਿਗ ਬੱਚਾ ਕਿਸੇ ਕਾਰਣ ਵੱਜੋਂ ਖਾਤਾ ਨਹੀਂ ਚਲਾ ਸਕਦਾ ਤਾਂ ਮਾਪਿਆਂ ਦੁਆਰਾ ਖਾਤਾ ਖੋਲ੍ਹਵਾਉਣ ਅਤੇ ਚਲਾਉਣ ਦੀ ਸੁਵਿਧਾ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਬੱਚਿਆਂ ਵਿੱਚ ਬੱਚਤ ਦੀ ਆਦਤ ਪਾਉਣ ਅਤੇ ਉਨ੍ਹਾਂ ਨੂੰ ਆਰਥਿਕ ਸਿਸਟਮ ਨਾਲ ਰੂਬਰੂ ਹੋਣ ਦੇ ਵਿੱਚ ਮਦਦ ਕਰੇਗਾ।