ਬੈਂਕਿੰਗ ਸੈਕਟਰ ਰੈਗੂਲੇਟਰ RBI ਨੇ ਕਿਹਾ ਹੈ ਕਿ 30 ਅਪ੍ਰੈਲ, 2024 ਤੱਕ 2000 ਰੁਪਏ ਦੇ ਨੋਟਾਂ ਦਾ ਸਰਕੂਲੇਸ਼ਨ 29 ਮਾਰਚ, 2024 ਨੂੰ 8202 ਕਰੋੜ ਰੁਪਏ ਤੋਂ ਘਟ ਕੇ 7961 ਕਰੋੜ ਰੁਪਏ ਰਹਿ ਗਿਆ ਹੈ।



ਆਰਬੀਆਈ ਨੇ ਕਿਹਾ ਕਿ 30 ਅਪ੍ਰੈਲ ਤੱਕ 2000 ਰੁਪਏ ਦੇ ਕੁੱਲ 97.76 ਫੀਸਦੀ ਨੋਟ ਬੈਂਕਿੰਗ ਸਿਸਟਮ ਵਿੱਚ ਵਾਪਸ ਆ ਚੁੱਕੇ ਹਨ।



19 ਮਈ, 2023 ਨੂੰ ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।



ਉਸ ਸਮੇਂ, ਬੈਂਕਿੰਗ ਪ੍ਰਣਾਲੀ ਵਿੱਚ ਕੁੱਲ 3.56 ਲੱਖ ਕਰੋੜ ਰੁਪਏ ਮੁੱਲ ਦੇ 2000 ਰੁਪਏ ਦੇ ਨੋਟ ਪ੍ਰਚਲਨ ਵਿੱਚ ਮੌਜੂਦ ਸਨ।



30 ਅਪ੍ਰੈਲ 2024 ਨੂੰ ਹੁਣ ਇਹ ਘਟ ਕੇ 7961 ਕਰੋੜ ਰੁਪਏ ਰਹਿ ਗਿਆ ਹੈ।



ਯਾਨੀ ਕਿ 2.73 ਲੱਖ ਕਰੋੜ ਰੁਪਏ ਦੇ 2000 ਦੇ ਨੋਟ ਬੈਂਕਿੰਗ ਸਿਸਟਮ 'ਚ ਜਮ੍ਹਾ ਹੋ ਚੁੱਕੇ ਹਨ।



ਮਤਲਬ ਸਿਰਫ 2.24 ਫੀਸਦੀ ਨੋਟ ਹੀ ਵਾਪਸ ਆਉਣੇ ਬਾਕੀ ਹਨ।



ਆਰਬੀਆਈ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ 2,000 ਰੁਪਏ ਦਾ ਨੋਟ ਲੀਗਲ ਟੈਂਡਰ ਰਹੇਗਾ।



19 ਮਈ, 2023 ਨੂੰ, ਆਰਬੀਆਈ ਨੇ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ



ਅਤੇ ਕਿਹਾ ਸੀ ਕਿ ਕਲੀਨ ਨੋਟ ਪਾਲਿਸੀ ਦੇ ਤਹਿਤ, ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ।