ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ



ਫਿਰ ਵੀ ਦੁਨੀਆ ਭਰ ਵਿੱਚ ਕਈ ਲੋਕ ਸ਼ਰਾਬ ਪੀਂਦੇ ਹਨ



ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ਦੇ ਅੰਗ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ



ਪਰ ਇੱਕ ਵਾਰ ਵਿੱਚ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਸਕਦੀ ਹੈ



ਅਜਿਹੀ ਇੱਕ ਘਟਨਾ ਇਸ ਸਾਲ ਚੀਨ ਵਿੱਚ ਹੋਈ ਸੀ



ਝਾਂਗ ਨਾਂਅ ਦੇ ਇੱਕ ਵਿਅਕਤੀ ਨੇ ਸ਼ਰਾਬ ਪੀਣ ਦੇ ਮੁਕਾਬਲੇ ਵਿੱਚ ਹਿੱਸਾ ਲਿਆ ਸੀ



ਝਾਂਗ ਨੇ 10 ਮਿੰਟ ਵਿੱਚ ਬੈਜਿਉ ਸ਼ਰਾਬ ਪੀ ਲਈ ਸੀ



ਬੈਜਿਉ ਇੱਕ ਚੀਨੀ ਡ੍ਰਿੰਕ ਹੈ ਜਿਸ ਵਿੱਚ ਅਲਕੋਹਲ ਦੀ ਮਾਤਰਾ 30% ਤੋਂ 60% ਤੱਕ ਹੁੰਦੀ ਹੈ



ਸ਼ਰਾਬ ਪੀਣ ਤੋਂ ਬਾਅਦ ਉਹ ਡਿੱਗ ਗਿਆ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ



ਡਾਕਟਰ ਨੇ ਮੌਤ ਦੀ ਵਜ੍ਹਾ ਅਲਕੋਹਲ ਪਾਇਜ਼ਨਿੰਗ ਅਤੇ ਕਾਰਡੀਅਕ ਅਰੈਸਟ ਦੱਸੀ