ਅੰਡੇ ਨੂੰ ਸਹੀ ਤਰੀਕੇ ਤੋਂ ਸਟੋਰ ਕਰਨਾ ਬਹੁਤ ਜ਼ਰੂਰੀ ਹੈ ਅੰਡਿਆਂ ਨੂੰ ਗ਼ਲਤ ਤਰੀਕੇ ਨਾਲ ਸਟੋਰ ਕਰਨ ਨਾਲ ਖਰਾਬ ਹੋਣ ਲੱਗ ਜਾਂਦੇ ਹਨ ਕਈ ਲੋਕਾਂ ਦਾ ਇਹ ਮੰਨਣਾ ਹੈ ਫਰਿੱਜ ਵਿੱਚ ਅੰਡੇ ਰੱਖਣ ਨਾਲ ਇਸ ਦੀ ਸ਼ੈਲਫ ਲਾਈਫ ਵੱਧ ਜਾਂਦੀ ਹੈ ਕੁਝ ਲੋਕਾਂ ਦਾ ਮੰਨਣਾ ਹੈ ਇਸ ਨਾਲ ਅੰਡਿਆਂ ਦੀ ਕੁਆਲਿਟੀ ਖ਼ਰਾਬ ਹੁੰਦੀ ਹੈ ਆਓ ਜਾਣਦੇ ਹਾਂ ਅਜਿਹਾ ਕਿੰਨਾ ਕਰਨਾ ਸਹੀ ਹੁੰਦਾ ਹੈ ਅੰਡੇ ਨੂੰ ਸਟੋਰ ਕਰਨ ਦੇ ਲਈ ਬਿਹਤਰ ਹੈ, ਉਨ੍ਹਾਂ ਨੂੰ ਫਰਿੱਜ ਵਿੱਚ ਰੱਖੋ ਫਰਿੱਜ ਵਿੱਚ ਅੰਡੇ ਰੱਖਣ ਲਈ ਸਾਮਾਨ ਤਾਪਮਾਨ ਰੱਖਣਾ ਜ਼ਰੂਰੀ ਹੈ ਭਾਵ ਕਿ ਲਗਭਗ 4 ਡਿਗਰੀ ਸੈਲਸੀਅਸ ਹੈ ਫਰਿੱਜ ਵਿੱਚ ਰੱਖੇ ਹੋਏ ਅੰਡੇ ਆਮਤੌਰ ‘ਤੇ 3-5 ਹਫਤਿਆਂ ਤੱਕ ਫਰੈਸ਼ ਰਹਿੰਦੇ ਹਨ