Canadian PM Divorce: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੈਗੋਇਰੇ ਤੋਂ 18 ਸਾਲ ਦੇ ਬਾਅਦ ਵੱਖ ਹੋ ਰਹੇ ਹਨ। ਦੋਵਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ।



51 ਸਾਲ ਦੇ ਟਰੂਡੋ ਅਤੇ 48 ਸਾਲ ਦੀ ਸੋਫੀ ਗ੍ਰੈਗੋਇਰੇ ਟਰੂਡੋ ਦਾ ਵਿਆਹ ਮਈ 2005 ਵਿੱਚ ਵਿਆਹ ਹੋਇਆ ਸੀ।



ਦੋਵਾਂ ਦੇ 3 ਬੱਚੇ ਹਨ। 14 ਸਾਲ ਦਾ ਏਲਾ-ਗ੍ਰੇਸ, 15 ਸਾਲ ਦਾ ਜੇਵੀਅਰ ਅਤੇ ਉਨ੍ਹਾਂ ਦਾ ਸਭ ਤੋਂ ਛੋਟਾ ਪੁੱਤਰ ਹੈਡਰੀਅਨ 9 ਸਾਲ ਦਾ ਹੈ।



ਸੋਫੀ ਗ੍ਰੇਗੋਇਰੇ ਨੂੰ ਸਾਲ 2015 ਵਿੱਚ ਨਿਊਯਾਰਕ ਪੋਸਟ ਦੁਆਰਾ ਦੁਨੀਆ ਦੀ ਸਭ ਤੋਂ ਹੌਟ ਫਸਟ ਲੇਡੀ ਐਲਾਨ ਕੀਤਾ ਗਿਆ ਸੀ।



ਸੋਫੀ ਗ੍ਰੇਗੋਇਰੇ ਨੇ ਮੈਕਗਿਲ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਡੀ ਮਾਂਟਰੀਅਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ।



ਸੋਫੀ ਗ੍ਰੈਗੋਇਰ ਨੂੰ ਟਰੂਡੋ ਦੀ ਨਾਰੀਵਾਦੀ ਰਾਜਨੀਤੀ ਨੂੰ ਰੂਪ ਦੇਣ ਦਾ ਸਿਹਰਾ ਦਿੱਤਾ ਜਾਂਦਾ ਹੈ।



ਸੋਫੀ ਗ੍ਰੇਗੋਇਰੇ ਨੇ ਇੱਕ ਟੀਵੀ ਨਿਊਜ਼ਕਾਸਟਰ ਵਜੋਂ ਕੰਮ ਕੀਤਾ, ਮਸ਼ਹੂਰ ਖ਼ਬਰਾਂ ਅਤੇ ਸਮਾਗਮਾਂ ਨੂੰ ਕਵਰ ਕੀਤਾ।



ਇੱਕ ਰਿਪੋਰਟ ਮੁਤਾਬਕ ਸੋਫੀ ਗ੍ਰੇਗੋਇਰੇ ਦੋ ਭਾਸ਼ਾਵਾਂ ਜਾਣਦੀ ਹੈ। ਇਨ੍ਹਾਂ ਵਿੱਚ ਅੰਗਰੇਜ਼ੀ ਅਤੇ ਫ੍ਰੈਂਚ ਸ਼ਾਮਲ ਹਨ।



ਇਹ ਵੀ ਕਿਹਾ ਜਾਂਦਾ ਹੈ ਕਿ ਸੋਫੀ ਗ੍ਰੇਗੋਇਰੇ ਜਸਟਿਨ ਟਰੂਡੋ ਨੂੰ ਬਚਪਨ ਤੋਂ ਹੀ ਜਾਣਦੀ ਸੀ, ਕਿਉਂਕਿ ਉਹ ਉਸਦੇ ਮਰਹੂਮ ਭਰਾ ਮਿਸ਼ੇਲ ਦੀ ਬੈਚਮੇਟ ਸੀ।



ਸੋਫੀ ਗ੍ਰੇਗੋਇਰੇ ਨੇ ਪੇਂਗੁਇਨ ਰੈਂਡਮ ਹਾਊਸ ਕੈਨੇਡਾ ਨਾਲ ਦੋ-ਕਿਤਾਬ ਪ੍ਰਕਾਸ਼ਨ ਸੌਦੇ 'ਤੇ ਵੀ ਹਸਤਾਖਰ ਕੀਤੇ ਹਨ।



ਇਨ੍ਹਾਂ ਵਿੱਚੋਂ ਇੱਕ ਕਿਤਾਬ 2024 ਵਿੱਚ ਅਤੇ ਦੂਜੀ 2025 ਵਿੱਚ ਪ੍ਰਕਾਸ਼ਿਤ ਹੋਵੇਗੀ।