ਕਾਨਸ ਫਿਲਮ ਫੈਸਟੀਵਲ ਸ਼ੁਰੂ ਹੋ ਗਿਆ ਹੈ।



ਕਾਨਸ ਫਿਲਮ ਫੈਸਟੀਵਲ 2023 ਨੂੰ ਲੈ ਕੇ ਭਾਰਤੀ ਕਲਾਕਾਰ ਵੀ ਕਾਫੀ ਉਤਸ਼ਾਹਿਤ ਨੇ।



ਇਸ ਈਵੈਂਟ 'ਚ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਵੀ ਆਪਣੀ ਖੂਬਸੂਰਤੀ ਦੇ ਜਲਵੇ ਦਿਖਾਏ।



ਕਾਨਸ ਓਪਨਿੰਗ ਡੇ 'ਤੇ ਅਭਿਨੇਤਰੀ ਨੂੰ ਗੁਲਾਬੀ ਗਾਊਨ 'ਚ ਦੇਖਿਆ ਗਿਆ ਸੀ।



ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਹਮੇਸ਼ਾ ਹੀ ਆਪਣੇ ਫੈਸ਼ਨ ਸੈਂਸ ਨਾਲ ਪ੍ਰਭਾਵਿਤ ਕਰਦੀ ਰਹਿੰਦੀ ਹੈ।



ਕਾਨਸ ਫਿਲਮ ਫੈਸਟੀਵਲ 2023 ਵਿੱਚ ਵੀ, ਅਭਿਨੇਤਰੀ ਗੁਲਾਬੀ ਗਾਊਨ ਵਿੱਚ ਸ਼ਾਨਦਾਰ ਲੱਗ ਰਹੀ ਸੀ।



ਫਰਾਂਸ ਵਿੱਚ ਕਾਨਸ ਫਿਲਮ ਫੈਸਟੀਵਲ ਦੇ ਸ਼ੁਰੂਆਤੀ ਦਿਨ ਉਰਵਸ਼ੀ ਨੇ ਗੁਲਾਬੀ ਰੰਗ ਦਾ ਸ਼ਾਨਦਾਰ ਗਾਊਨ ਪਾਇਆ ਸੀ। ਇਸ ਪਹਿਰਾਵੇ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।



ਇਸ ਦੇ ਨਾਲ ਹੀ ਅਦਾਕਾਰਾ ਨੇ ਐਂਟੀਕ ਜਿਊਲਰੀ ਵੀ ਪਹਿਨੀ ਸੀ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ।



ਦਰਅਸਲ ਉਰਵਸ਼ੀ ਨੇ ਆਪਣੇ ਗੁਲਾਬੀ ਗਾਊਨ ਦੇ ਨਾਲ ਗੋਲਡਨ ਕਲਰ ਦੀ ਛਿਪਕਲੀ ਡਿਜ਼ਾਈਨ ਵਾਲਾ ਸਟਾਈਲਿਸ਼ ਹਾਰ ਪਹਿਨਿਆ ਸੀ।



ਇਸ ਦੌਰਾਨ ਉਰਵਸ਼ੀ ਰੌਤੇਲਾ ਨੇ ਖੂਬ ਤਸਵੀਰਾਂ ਕਲਿੱਕ ਕੀਤੀਆਂ। ਇਸ ਸਮੇਂ ਅਭਿਨੇਤਰੀ ਦੀਆਂ ਕਾਨਸ ਓਪਨਿੰਗ ਡੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।