ਮੋਟਾਪਾ ਵੀ ਅੱਜ ਕੱਲ੍ਹ ਦੇ ਸਮੇਂ 'ਚ ਇਕ ਬਹੁਤ ਹੀ ਵੱਡੀ ਸਮੱਸਿਆ ਬਣ ਗਈ ਹੈ।



ਮੋਟਾਪਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਭਾਰ ਵੱਧਣ ਨਾਲ ਸ਼ੂਗਰ, ਹਾਈ ਕੋਲੈਸਟਰਾਲ, ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਵੱਧਣ ਲੱਗਦਾ ਹੈ।



ਪਰ ਜੇਕਰ ਤੁਸੀਂ ਆਪਣਾ ਖਾਣ-ਪੀਣ ਦਾ ਤਰੀਕਾ ਠੀਕ ਰੱਖਦੇ ਹੋ ਤਾਂ ਇਹ ਕੰਮ ਇੰਨਾ ਔਖਾ ਨਹੀਂ ਹੈ।



ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇ, ਪਰ ਸ਼ਿਮਲਾ ਮਿਰਚ ਭਾਰ ਘਟਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ।



ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੀ ਡਾਈਟ 'ਚ ਸ਼ਿਮਲਾ ਮਿਰਚ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿਓ।



ਸ਼ਿਮਲਾ ਮਿਰਚ ਨੂੰ ਭੁੰਨ ਕੇ ਖਾਣ ਨਾਲ ਭਾਰ ਤੇਜ਼ੀ ਨਾਲ ਘੱਟ ਹੋ ਸਕਦਾ ਹੈ।



ਸ਼ਿਮਲਾ ਮਿਰਚ 'ਚ Capsaicinoids ਪਾਏ ਜਾਂਦੇ ਹਨ, ਜੋ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਅਤੇ ਖੂਨ ਸੰਚਾਰ ਨੂੰ ਵਧਾਉਣ 'ਚ ਮਦਦ ਕਰਦੇ ਹਨ।



ਤੁਸੀਂ ਸੂਪ ਦੇ ਰੂਪ 'ਚ ਵੀ ਸ਼ਿਮਲਾ ਮਿਰਚ ਦਾ ਸੇਵਨ ਕਰ ਸਕਦੇ ਹੋ। ਸ਼ਿਮਲਾ ਮਿਰਚ ਦਾ ਸੂਪ ਤਿਆਰ ਕਰਨ ਲਈ, ਤੁਹਾਨੂੰ ਹਰੀਆਂ ਸਬਜ਼ੀਆਂ ਦੇ ਨਾਲ ਸ਼ਿਮਲਾ ਮਿਰਚ ਨੂੰ ਚੰਗੀ ਤਰ੍ਹਾਂ ਪਕਾਉਣਾ ਹੋਵੇਗਾ।



ਸ਼ਿਮਲਾ ਮਿਰਚ ਦਾ ਪ੍ਰੋਟੀਨ ਸ਼ੇਕ ਵੀ ਬਣਾਇਆ ਜਾ ਸਕਦਾ ਹੈ। ਪ੍ਰੋਟੀਨ ਸ਼ੇਕ ਬਣਾਉਣ ਲਈ ਤੁਹਾਨੂੰ ਬਰੋਕਲੀ, ਸ਼ਿਮਲਾ ਮਿਰਚ ਅਤੇ ਪ੍ਰੋਟੀਨ ਪਾਊਡਰ ਲੈਣਾ ਹੋਵੇਗਾ। ਫਿਰ ਇਨ੍ਹਾਂ ਨੂੰ ਮਿਕਸਰ 'ਚ ਪੀਸ ਲਓ ਅਤੇ ਨਮਕ ਅਤੇ ਨਿੰਬੂ ਪਾ ਕੇ ਸ਼ੇਕ ਬਣਾ ਲਓ।



ਤੁਸੀਂ ਇਨ੍ਹਾਂ ਤਰੀਕਿਆਂ ਨਾਲ ਸ਼ਿਮਲਾ ਮਿਰਚ ਦਾ ਸੇਵਨ ਕਰ ਸਕਦੇ ਹੋ ਅਤੇ ਆਪਣੇ ਭਾਰ 'ਤੇ ਕਾਬੂ ਪਾ ਸਕਦੇ ਹੋ।