ਤਕਨੀਕ ਦੇ ਇਸ ਯੁੱਗ ’ਚ ਮੋਬਾਇਲ ਫੋਨ ਲੋੜ ਤੋਂ ਵੱਧ, ਆਦਤ ਦਾ ਕਾਰਨ ਬਣ ਰਿਹਾ ਹੈ। ਵੱਡਿਆਂ ਤੋਂ ਲੈ ਕੇ ਬੱਚੇ ਵੀ ਇਸ ਦੀ ਖੂਬ ਵਰਤੋਂ ਕਰਦੇ ਹਨ।



ਦਿਨ-ਰਾਤ ਮੋਬਾਈਲ ਨਾਲ ਚਿੰਬੜੇ ਰਹਿਣ ਵਾਲੇ ਲੋਕਾਂ ਲਈ ਇਹ ਖ਼ਬਰ ਬਹੁਤ ਅਹਿਮ ਹੈ।



ਮੋਬਾਈਲ ਫੋਨ 'ਤੇ ਜ਼ਿਆਦਾ ਗੱਲ ਕਰਨ ਨਾਲ ਤੁਸੀਂ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਦਾ ਸ਼ਿਕਾਰ ਹੋ ਸਕਦੇ ਹੋ।



ਜੇਕਰ ਤੁਹਾਨੂੰ ਆਪਣੇ ਫੋਨ ਨਾਲ ਚਿਪਕਣ ਦੀ ਆਦਤ ਹੈ, ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਹਾਨੂੰ ਇਸ ਆਦਤ ਨੂੰ ਬਦਲਣਾ ਚਾਹੀਦਾ ਹੈ।



ਖੋਜਕਰਤਾਵਾਂ ਨੇ ਪਾਇਆ ਹੈ ਕਿ ਹਰ ਹਫ਼ਤੇ 30 ਮਿੰਟ ਤੋਂ ਵੱਧ ਮੋਬਾਈਲ ਫੋਨ 'ਤੇ ਗੱਲ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਦਾ ਖ਼ਤਰਾ ਹੋ ਸਕਦਾ ਹੈ।



ਖੋਜਕਰਤਾਵਾਂ ਦੇ ਅਨੁਸਾਰ, ਜੇਕਰ ਤੁਸੀਂ ਹਰ ਹਫ਼ਤੇ 30 ਮਿੰਟ ਜਾਂ ਇਸ ਤੋਂ ਵੱਧ ਗੱਲ ਕਰਦੇ ਹੋ, ਤਾਂ ਤੁਹਾਡੇ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਦਾ ਸ਼ਿਕਾਰ ਹੋਣ ਦਾ ਖ਼ਤਰਾ 12 ਪ੍ਰਤੀਸ਼ਤ ਵੱਧ ਜਾਂਦਾ ਹੈ।



ਮੋਬਾਈਲ ਫੋਨ ਤੋਂ ਰੇਡੀਓਫ੍ਰੀਕੁਐਂਸੀ ਊਰਜਾ ਨਿਕਲਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵੱਧਦਾ ਹੈ।



ਹਾਈਪਰਟੈਨਸ਼ਨ ਕਾਰਨ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਰਹਿੰਦਾ ਹੈ।



ਚੀਨ ਦੀ ਦੱਖਣੀ ਮੈਡੀਕਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅੱਜ ਤੁਸੀਂ ਮੋਬਾਈਲ 'ਤੇ ਜਿੰਨੀ ਜ਼ਿਆਦਾ ਗੱਲ ਕਰਦੇ ਹੋ, ਓਨਾ ਹੀ ਤੁਹਾਡੇ ਦਿਲ ਨੂੰ ਪ੍ਰਭਾਵਿਤ ਕਰਦਾ ਹੈ।



ਅਧਿਐਨ ਵਿਚ ਇਹ ਵੀ ਦੱਸਿਆ ਗਿਆ ਕਿ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਪ੍ਰਭਾਵ ਮਰਦਾਂ ਅਤੇ ਔਰਤਾਂ ਦੋਵਾਂ 'ਤੇ ਬਰਾਬਰ ਦੇਖੇ ਗਏ। ਕੁੱਲ ਮਿਲਾ ਕੇ ਲੋਕਾਂ ਨੂੰ ਘੱਟੋ-ਘੱਟ ਮੋਬਾਈਲ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।