ਰਿਪੋਰਟ ਮੁਤਾਬਕ 'ਕੈਰੀ ਆਨ ਜੱਟਾ 3' ਨੇ ਪਹਿਲੇ ਹੀ ਦਿਨ ਇਹ ਸਾਬਤ ਕਰ ਦਿੱਤਾ ਸੀ ਕਿ ਇਹ ਫਿਲਮ ਵੱਡੇ ਵੱਡੇ ਰਿਕਾਰਡ ਕਾਇਮ ਕਰੇਗੀ।



ਪਹਿਲੇ ਹੀ ਦਿਨ ਕੈਰੀ ਆਨ ਜੱਟਾ 3 ਨੇ 5 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ, ਜਿਸ ਨਾਲ ਇਸ ਫਿਲਮ ਨੇ 'ਹੌਸਲਾ ਰੱਖ' ਦੀ ਕਮਾਈ (2.55 ਕਰੋੜ) ਦਾ ਰਿਕਾਰਡ ਤੋੜਿਆ ਸੀ।



'ਕੈਰੀ ਆਨ ਜੱਟਾ 3' ਨੇ ਪਹਿਲੇ ਹੀ ਹਫਤੇ 'ਚ 46 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ ਫਿਲਮ ਨੇ 'ਸੌਂਕਣ ਸੌਕਣੇ' ਫਿਲਮ ਦਾ ਪਹਿਲੇ ਹਫਤੇ ਦੀ ਕਮਾਈ ਦਾ ਰਿਕਾਰਡ ਤੋੜਿਆ ਸੀ।



ਹੁਣ ਤੱਕ 'ਸੌਂਕਣ ਸੌਂਕਣੇ' ਅਜਿਹੀ ਫਿਲਮ ਸੀ, ਜਿਸ ਨੇ ਰਿਲੀਜ਼ ਦੇ ਪਹਿਲੇ ਹਫਤੇ 18.10 ਕਰੋੜ ਦੀ ਕਮਾਈ ਕੀਤੀ। ਇਸ ਦੇ ਨਾਲ ਨਾਲ ਫਿਲਮ ਪਹਿਲੇ ਹਫਤੇ 'ਚ ਹੀ ਇੰਨੀਂ ਜ਼ਿਆਦਾ ਕਮਾਈ ਕਰਨ ਵਾਲੀ ਵੀ 'ਕੈਰੀ...' ਪਹਿਲੀ ਫਿਲਮ ਸੀ।



'ਕੈਰੀ ਆਨ ਜੱਟਾ 3' ਉਹ ਫਿਲਮ ਹੈ, ਜਿਸ ਦੇ ਨਾਮ ਸਭ ਤੋਂ ਤੇਜ਼ 50 ਕਰੋੜ ਕਮਾਈ ਦਾ ਰਿਕਾਰਡ ਬਣਿਆ ਹੈ। ਜੀ ਹਾਂ, ਇਸ ਫਿਲਮ ਨੇ ਮਹਿਜ਼ 5 ਦਿਨਾਂ 'ਚ ਹੀ ਇਸ ਫਿਲਮ ਨੇ 50 ਕਰੋੜ ਦੀ ਕਮਾਈ ਕਰ ਲਈ ਸੀ।



ਫਿਲਮ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 12 ਦਿਨਾਂ 'ਚ ਫਿਲਮ ਨੇ 86 ਕਰੋੜ ਦੀ ਕਮਾਈ ਕੀਤੀ ਸੀ,



ਜਿਸ ਨਾਲ ਫਿਲਮ ਨੇ 'ਕੈਰੀ ਆਨ ਜੱਟਾ 2' ਦਾ ਰਿਕਾਰਡ ਤੋੋੜਿਆ ਸੀ। 'ਕੈਰੀ....2' ਨੇ 12 ਦਿਨਾਂ 'ਚ 57 ਕਰੋੜ ਦੀ ਕਮਾਈ ਕੀਤੀ ਸੀ।



'ਕੈਰੀ 3...' ਨੇ ਪਹਿਲੇ ਐਤਵਾਰ 13.40 ਕਰੋੜ ਦੀ ਕਮਾਈ ਕੀਤੀ ਸੀ। ਪਹਿਲਾਂ ਇਹ ਰਿਕਾਰਡ 'ਸੌਂਕਣ ਸੌਂਕਣੇ' ਦੇ ਨਾਮ ਸੀ। ਫਿਲਮ ਨੇ ਪਹਿਲੇ ਐਤਵਾਰ 7.9 ਕਰੋੜ ਦੀ ਕਮਾਈ ਕੀਤੀ ਸੀ।



ਆਮ ਤੌਰ 'ਤੇ ਦੂਜੀਆਂ ਪੰਜਾਬੀ ਫਿਲਮਾਂ 15-20 ਦੇਸ਼ਾਂ 'ਚ ਰਿਲੀਜ਼ ਹੁੰਦੀਆਂ ਹਨ, ਪਰ 'ਕੈਰੀ....3' 32 ਦੇਸ਼ਾਂ 'ਚ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ਸੀ।



ਇਸ ਤੋਂ ਇਲਾਵਾ ਇੱਕ ਪੰਜਾਬੀ ਫਿਲਮ ਨੂੰ ਸਿਨੇਮਾਘਰਾਂ 'ਚ 1200-1500 ਸ਼ੋਅਜ਼ ਮਿਲਦੇ ਹਨ, ਪਰ 'ਕੈਰੀ ਆਨ ਜੱਟਾ 3' ਨੂੰ 2000 ਤੋਂ ਵੱਧ ਸ਼ੋਅਜ਼ ਮਿਲੇ।