ਤੁਸੀਂ ਕਾਜੂ ਖਾਣ ਦੇ ਫਾਇਦੇ ਤਾਂ ਸੁਣੇ ਹੋਣਗੇ ਪਰ ਕੀ ਜਾਣਦੇ ਹੋ ਨੁਕਸਾਨ?



ਕਾਜੂ ਨੂੰ ਸੁੱਕੇ ਮੇਵਿਆ ਦਾ ਰਾਜਾ ਮੰਨਿਆ ਜਾਂਦਾ ਹੈ। ਇਹ ਖਾਣ 'ਚ ਸਵਾਦ ਤਾਂ ਹੁੰਦਾ ਹੀ ਹੈ, ਇਸਦੇ ਨਾਲ ਹੀ ਇਹ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ।







ਸਰੀਰ 'ਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਰੋਜ਼ਾਨਾ ਕਾਜੂ ਦੇ ਨਾਲ ਕਿਸ਼ਮਿਸ਼ ਖਾਣ ਨਾਲ ਕਮਜ਼ੋਰੀ ਦੂਰ ਹੁੰਦੀ ਹੈ।



ਕਾਜੂ 'ਚ ਮੋਨੋ ਸੈਚੁਰੇਟਡ ਫੈਟ ਹੁੰਦਾ ਹੈ। ਇਹ ਦਿਲ ਨਾਲ ਸੰਬੰਧਿਤ ਬੀਮਾਰੀਆਂ ਦੀ ਰੋਕਥਾਮ ਕਰਨ 'ਚ ਫਾਇਦੇਮੰਦ ਹੈ।



ਨੁਕਸਾਨ
ਸਰੀਰ 'ਚ ਕਿਸੇ ਤੱਤ ਦੇ ਵੱਧਣ ਨਾਲ ਵੀ ਸਿਹਤ ਸੰਬੰਧੀ ਬਹੁਤ ਸਾਰੀਆ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਕਾਜੂ ਦਾ ਜ਼ਰੂਰਤ ਤੋਂ ਜ਼ਿਆਦਾ ਸੇਵਨ ਕਰਨ ਨਾਲ ਪੇਟ ਖਰਾਬ ਵੀ ਹੋ ਸਕਦਾ ਹੈ। ਦਸਤ ਦੇ ਰੋਗੀ ਨੂੰ ਕਾਜੂ ਨਹੀਂ ਖਾਣੇ ਚਾਹੀਦੇ।



ਕਾਜੂ ਦੀ ਤਾਸੀਰ ਗਰਮ ਹੁੰਦੀ ਹੈ। ਗਰਮੀਆਂ ਦੇ ਮੌਸਮ 'ਚ ਕਾਜੂ ਨਾ ਖਾਓ। ਕਈ ਵਾਰ ਜ਼ਿਆਦਾ ਕਾਜੂ ਖਾਣ ਨਾਲ ਨੱਕ ਚੋਂ ਖੂਨ ਵੀ ਨਿਕਲਣ ਲੱਗਦਾ ਹੈ।