ਅੱਜ-ਕੱਲ੍ਹ ਗੋਡਿਆਂ ਦਾ ਦਰਦ ਵੀ ਆਮ ਸਮੱਸਿਆ ਹੋ ਗਈ ਹੈ। ਇਸ ਦੇ ਵੀ ਅਨੇਕਾਂ ਕਾਰਨ ਹਨ, ਜਿਵੇਂ ਸੱਟ ਲੱਗਣਾ, ਯੂਰਿਕ ਐਸਿਡ, ਜੋੜਾਂ 'ਚ ਚਿਕਨਾਈ ਜਾਣੀਂ ਗਰੀਸ ਘਟ ਜਾਣਾ, ਜੋੜ ਜਾਮ ਹੋ ਜਾਣਾ, ਕੈਲਸ਼ੀਅਮ ਦੀ ਘਾਟ ਕਾਰਨ ਹੱਡੀਆਂ ਕਮਜ਼ੋਰ ਹੋ ਜਾਣਾ।



ਪੈਰਾਂ ਭਾਰ ਨਾ ਬੈਠ ਹੋਣਾ, ਚੌਕੜੀ ਮਾਰਨ 'ਚ ਮੁਸ਼ਕਲ ਆਉਣਾ, ਪੌੜੀਆਂ ਚੜ੍ਹਨ-ਉਤਰਨ 'ਚ ਔਖ ਹੋਣਾ, ਗ੍ਰੀਸ ਖ਼ਤਮ ਹੋਣ 'ਤੇ ਜਿੱਥੇ ਗੋਡੇ ਚਿਕਨਾਈ 'ਚ ਘੁੰਮਦੇ ਹਨ,



ਗਠੀਆ ਵੀ ਜੋੜਾਂ ਦਾ ਦਰਦ ਪੈਦਾ ਕਰਦਾ ਹੈ। ਗਠੀਏ ਦਾ ਇਲਾਜ ਗੁੰਝਲਦਾਰ ਤੇ ਔਖਾ ਹੁੰਦਾ ਹੈ, ਕਿਉਂਕਿ ਇਸ 'ਚ ਸਰੀਰ ਦੇ ਜੋੜ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ।



ਕੀ ਖਾਈਏ? - ਦਾਲ-ਸਬਜ਼ੀ 'ਚ ਗਾਂ ਦਾ ਘਿਓ ਪਾ ਕੇ ਖਾਓ। ਪੁੰਗਰੀ ਹੋਈ ਮੇਥੀ ਖਾਓ। ਐਲੋਵੀਰਾ ਦਾ ਗੁੱਦਾ ਕੱਢ ਕੇ ਖਾਓ। ਕੱਚੀ ਭਿੰਡੀ ਖਾਓ, ਇਸ ਨਾਲ ਸਾਈਨੋਬਿਬਲ ਫਲੂਇਡ ਬਣਦਾ ਹੈ, ਜੋ ਗੋਡਿਆਂ ਲਈ ਜ਼ਰੂਰੀ ਹੈ।



ਖਾਲੀ ਪੇਟ ਨਾਰੀਅਲ ਪਾਣੀ ਪੀਓ। ਇਸ ਨਾਲ ਜੋੜਾਂ 'ਚ ਲਚਕੀਲਾਪਣ ਆਉਂਦਾ ਹੈ। ਇਹ ਜ਼ਰੂਰੀ ਵਿਟਾਮਿਨ, ਮਿਨਰਲਜ਼, ਮੈਗਨੀਜ਼ ਤੱਤਾਂ ਨਾਲ ਭਰਪੂਰ ਹੈ।



ਜੋ ਚੀਜ਼ ਵਿਟਾਮਿਨ-ਡੀ ਨਾਲ ਭਰਪੂਰ ਹੋਵੇ, ਉਸ ਦੀ ਜ਼ਿਆਦਾ ਵਰਤੋਂ ਕਰੋ। ਧੁੱਪ ਵਿਟਾਮਿਨ-ਡੀ ਦਾ ਮੁਫ਼ਤ ਦਾ ਸਰੋਤ ਹੈ।



ਅਖਰੋਟ 'ਚ ਪ੍ਰੋਟੀਨ, ਫੈਟ, ਕਾਰਬੋਹਾਈਡ੍ਰੇਟ, ਵਿਟਾਮਿਨ-ਬੀ 6, ਵਿਟਾਮਿਨ-ਈ, ਕੈਲਸ਼ੀਅਮ ਤੇ ਮਿਨਰਲਜ਼ ਭਰਪੂਰ ਮਾਤਰਾ 'ਚ ਹੁੰਦੇ ਹਨ। ਜੋ ਸੋਜ਼ਿਸ਼ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।



ਕੱਚੀ ਕਿੱਕਰ ਦੀ ਫਲੀ 200 ਗ੍ਰਾਮ, ਸੁਹਾਂਜਣਾ 200 ਗ੍ਰਾਮ, ਮਿਸਰੀ 200 ਗ੍ਰਾਮ, ਸਾਰਿਆਂ ਨੂੰ ਮਿਲਾ ਕੇ 5-5 ਗ੍ਰਾਮ ਦੱਧ ਨਾਲ ਲਵੋ। ਇਹ ਗ੍ਰੀਸ ਬਣਾਉਣ 'ਚ ਮਦਦ ਕਰਦਾ ਹੈ।