ਪੈਨਸ਼ਨਰਾਂ ਨੂੰ ਕੇਂਦਰ ਸਰਕਾਰ ਨੇ ਝਟਕਾ ਦਿੱਤਾ ਹੈ।



ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਪੈਨਸ਼ਨਾਂ ਵਧਾਉਣ ਦੀ ਉਮੀਦ ਲਾਈ ਬੈਠੇ ਲੋਕਾਂ ਨੂੰ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਪੈਨਸ਼ਨਾਂ ਨਹੀਂ ਵਧਣਗੀਆਂ।



ਇਸ ਬਾਰੇ ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਘੱਟੋ-ਘੱਟ ਪੈਨਸ਼ਨ/ਪਰਿਵਾਰਕ ਪੈਨਸ਼ਨ ਵਧਾਉਣ ਦਾ ਅਜੇ ਕੋਈ ਪ੍ਰਸਤਾਵ ਨਹੀਂ।



ਉਨ੍ਹਾਂ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਅਧੀਨ ਘੱਟੋ-ਘੱਟ ਪੈਨਸ਼ਨ/ਪਰਿਵਾਰਕ ਪੈਨਸ਼ਨ 9,000 ਰੁਪਏ ਮਹੀਨਾ ਹੈ।



ਉਨ੍ਹਾਂ ਕਿਹਾ ਕਿ 20,93,462 ਪਰਿਵਾਰਕ ਪੈਨਸ਼ਨਰਾਂ ਸਣੇ ਕੁੱਲ 44,81,245 ਪੈਨਸ਼ਨਰ ਹਨ ਤੇ ਸਰਕਾਰ ਨੇ 2022-23 ਦੌਰਾਨ ਉਨ੍ਹਾਂ ਉੱਤੇ 2,41,777.55 ਕਰੋੜ ਰੁਪਏ ਖਰਚ ਕੀਤੇ ਹਨ।



ਉਨ੍ਹਾਂ ਕਿਹਾ ਕਿ ਪੈਨਸ਼ਨਰ/ਪਰਿਵਾਰਕ ਪੈਨਸ਼ਨਰ ਸਮੇਂ-ਸਮੇਂ ’ਤੇ ਕੀਮਤਾਂ ਵਿੱਚ ਬਦਲਾਅ ਦੇ ਆਧਾਰ ’ਤੇ ਮਹਿੰਗਾਈ ਰਾਹਤ ਦੇ ਹੱਕਦਾਰ ਹਨ।



ਘੱਟੋ-ਘੱਟ ਪੈਨਸ਼ਨ ਰਾਸ਼ੀ ਵਧਾਉਣ ਦੀ ਕੋਈ ਤਜਵੀਜ਼ ਨਹੀਂ ਹੈ ਮੋਦੀ ਸਰਕਾਰ ਨੇ ਮੁਲਾਜ਼ਮਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਕਰਾਰਾ ਝਟਕਾ ਦਿੱਤਾ ਹੈ।



ਬੁੱਧਵਾਰ ਨੂੰ ਲੋਕ ਸਭਾ 'ਚ ਇਹ ਖੁਲਾਸਾ ਹੋਇਆ ਕਿ ਘੱਟੋ-ਘੱਟ ਪੈਨਸ਼ਨ ਰਾਸ਼ੀ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ।



ਇਸ ਐਲਾਨ ਨੂੰ ਸੁਣਨ ਤੋਂ ਬਾਅਦ ਪੈਨਸ਼ਨਰਾਂ ਵੱਲੋਂ ਕਾਫੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।