ਔਰਤਾਂ ਲਈ ਦੂਜੀ ਸਭ ਤੋਂ ਖਤਰਨਾਕ ਬਿਮਾਰੀ ਸਰਵੀਕਲ ਕੈਂਸਰ ਹੈ। ਹਰ ਸਾਲ ਇਸ ਬੀਮਾਰੀ ਦੇ ਲਗਭਗ 1 ਲੱਖ 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਉਂਦੇ ਹਨ। ਇਸ ਕਾਰਨ 77 ਹਜ਼ਾਰ ਤੋਂ ਵੱਧ ਔਰਤਾਂ ਦੀ ਮੌਤ ਹੋ ਜਾਂਦੀ ਹੈ। ਯਾਨੀ ਹਰ ਰੋਜ਼ ਲਗਭਗ 211 ਔਰਤਾਂ ਸਰਵੀਕਲ ਕੈਂਸਰ ਕਾਰਨ ਆਪਣੀ ਜਾਨ ਗੁਆ ਬੈਠਦੀਆਂ ਹਨ। ਸ਼ੁਰੂਆਤ 'ਚ ਸਰਵਾਈਕਲ ਕੈਂਸਰ ਦੇ ਲੱਛਣਾਂ ਦੀ ਪਹਿਚਾਣ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸਮੇਂ-ਸਮੇਂ ਨਾਲ ਜਦੋ ਬਿਮਾਰੀ ਵਧਦੀ ਰਹਿੰਦੀ ਹੈ, ਤਾਂ ਸਰੀਰ 'ਚ ਕੁਝ ਬਦਲਾਅ ਨਜ਼ਰ ਆਉਣ ਲੱਗ ਜਾਂਦੇ ਹਨ। ਆਮ ਤੌਰ 'ਤੇ ਜਦੋਂ ਤੱਕ ਸਰਵੀਕਲ ਕੈਂਸਰ (cervical cancer) ਐਡਵਾਂਸ ਸਟੇਜ 'ਤੇ ਨਹੀਂ ਪਹੁੰਚ ਜਾਂਦਾ, ਉਦੋਂ ਤੱਕ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਇਹ ਜਿਗਰ, ਬਲੈਡਰ, ਯੋਨੀ ਅਤੇ ਗੁਦਾ ਸਮੇਤ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲਣਾ ਸ਼ੁਰੂ ਕਰ ਦਿੰਦਾ ਹੈ। ਲੱਛਣ ਅਸਧਾਰਨ ਡਿਸਚਾਰਜ, ਭਾਰ ਘਟਣਾ,ਪੇਡੂ ਜਾਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਅਸਹਿ ਦਰਦ, ਮਲ ਕਢਣ ਵਿੱਚ ਮੁਸ਼ਕਲ। ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨੂੰ ਰੋਕਣ ਲਈ, 20 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਲੜਕੀਆਂ ਅਤੇ ਔਰਤਾਂ ਨੂੰ ਨਿਯਮਤ ਸਕ੍ਰੀਨਿੰਗ ਤੇ ਵੈਕਸੀਨ ਲਗਵਾਣੀ ਚਾਹੀਦੀ ਹੈ। ਇਹ HPV ਅਤੇ ਹੋਰ STDs ਕਾਰਨ ਹੁੰਦਾ ਹੈ। ਇਸ ਲਈ, ਆਪਣੇ ਸਾਥੀ ਨਾਲ ਜਿਨਸੀ ਸਬੰਧ ਬਣਾਉਣ ਵੇਲੇ ਸੁਰੱਖਿਆ ਨੂੰ ਧਿਆਨ ਵਿੱਚ ਰੱਖੋ ਤੇ ਕੰਡੋਮ ਦੀ ਵਰਤੋਂ ਕਰੋ। ਸਿਗਰਟ ਅਤੇ ਸ਼ਰਾਬ ਦਾ ਸੇਵਨ ਬਿਲਕੁਲ ਵੀ ਨਾ ਕਰੋ। ਅਜਿਹੀ ਖੁਰਾਕ ਲਓ ਜੋ ਇਮਿਊਨਿਟੀ ਨੂੰ ਮਜ਼ਬੂਤ ਕਰੇ।