ਭਾਰਤ ਪੁਲਾੜ ਦੀ ਦੁਨੀਆ ਵਿੱਚ ਇਤਿਹਾਸ ਰਚਣ ਲਈ ਤਿਆਰ ਹੈ।



ISRO ਦੇ ਤੀਜੇ ਚੰਦਰ ਮਿਸ਼ਨ ਦੇ ਹਿੱਸੇ ਵਜੋਂ, ਚੰਦਰਯਾਨ-3 ਦਾ ਲੈਂਡਰ ਮਾਡਿਊਲ (ਐਲਐਮ) ਬੁੱਧਵਾਰ ਯਾਨੀਕਿ ਅੱਜ ਸ਼ਾਮ 6:40 ਵਜੇ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ।



ਇਸ ਤਰ੍ਹਾਂ ਕਰਨ ਨਾਲ ਭਾਰ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚੇਗਾ।



41 ਦਿਨਾਂ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਚੰਦਰਯਾਨ-3 ਬੁੱਧਵਾਰ (23 ਅਗਸਤ) ਨੂੰ ਚੰਦਰਮਾ 'ਤੇ ਪਹੁੰਚੇਗਾ। ਲੋਕ ਇਸ ਪਲ ਨੂੰ ਦੇਖਣ ਲਈ ਇੰਨੇ ਉਤਸੁਕ ਹਨ।



ਅਮਰੀਕਾ, ਸਾਬਕਾ ਸੋਵੀਅਤ ਸੰਘ ਅਤੇ ਚੀਨ ਨੇ ਚੰਦਰਮਾ ਦੀ ਸਤ੍ਹਾ 'ਤੇ 'ਸਾਫਟ ਲੈਂਡਿੰਗ' ਕੀਤੀ ਹੈ ਪਰ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਤੇ ਉਨ੍ਹਾਂ ਦੀ 'ਸਾਫਟ ਲੈਂਡਿੰਗ' ਨਹੀਂ ਹੋਈ ਹੈ।



ਚੰਦਰਯਾਨ-3 'ਚੰਦਰਯਾਨ-2' ਦਾ ਉਤਰਾਧਿਕਾਰੀ ਮਿਸ਼ਨ ਹੈ ਅਤੇ ਇਸ ਦਾ ਉਦੇਸ਼ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਅਤੇ soft landing ਦਾ ਪ੍ਰਦਰਸ਼ਨ ਕਰਨਾ, ਚੰਦਰਮਾ 'ਤੇ ਚੱਲਣਾ ਅਤੇ ਵਿਗਿਆਨਕ ਪ੍ਰਯੋਗ ਕਰਨਾ ਹੈ।



ਚੰਦਰਯਾਨ ਚੰਦਰਮਾ 'ਤੇ ਸਿੱਧੇ ਉਤਰਨ ਦੀ ਬਜਾਏ ਧਰਤੀ ਤੇ ਚੰਦਰਮਾ ਦੁਆਲੇ ਚੱਕਰ ਲਾਉਂਦੇ ਅੱਗੇ ਵਧ ਰਿਹਾ ਹੈ,



ਜਦੋਂਕਿ ਹੋਰ ਦੇਸ਼ਾਂ ਨੇ ਮਿਸ਼ਨ ਮੂਨ ਲਈ ਇਸ ਵਿਧੀ ਦੀ ਵਰਤੋਂ ਨਹੀਂ ਕੀਤੀ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਮਿਸ਼ਨ ਮੂਨ ਦੀ ਯੋਜਨਾ ਬੜੀ ਜੁਗਾੜੂ ਤਰੀਕੇ ਨਾਲ ਬਣਾਈ ਹੈ ਤਾਂ ਕਿ ਘੱਟ ਈਂਧਨ ਖਰਚਿਆ ਜਾ ਸਕੇ ਤੇ ਲਾਗਤ ਵੀ ਘੱਟ ਹੋਵੇ।



ਇਸ ਦੇ ਤਹਿਤ 41 ਦਿਨਾਂ ਦੀ ਆਪਣੀ ਯਾਤਰਾ 'ਚ ਇਹ ਵਾਹਨ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ 'ਤੇ ਇਕ ਵਾਰ ਫਿਰ 'ਸਾਫਟ ਲੈਂਡਿੰਗ' ਦੀ ਕੋਸ਼ਿਸ਼ ਕਰੇਗਾ, ਜਿੱਥੇ ਹੁਣ ਤੱਕ ਕੋਈ ਵੀ ਦੇਸ਼ ਨਹੀਂ ਪਹੁੰਚਿਆ ਹੈ।



ਦੂਜੇ ਦੇਸ਼ ਆਪਣੇ ਮਿਸ਼ਨ ਨੂੰ 4-5 ਦਿਨਾਂ ਵਿੱਚ ਪੂਰਾ ਕਰਨ ਲਈ 400 ਤੋਂ 500 ਕਰੋੜ ਰੁਪਏ ਖਰਚ ਕਰਦੇ ਹਨ, ਜਦੋਂਕਿ ਭਾਰਤ ਵਿੱਚ ਮਿਸ਼ਨ ਦੀ ਲਾਗਤ 150 ਕਰੋੜ ਰੁਪਏ ਹੈ।