ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਪਤੀ ਵਿਰਾਟ ਕੋਹਲੀ ਅਤੇ ਬੇਟੀ ਵਾਮਿਕਾ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਜਿਸ ਕਰਕੇ ਉਹ ਫ਼ਿਲਮਾਂ ਦੇ ਵਿੱਚ ਘੱਟ ਹੀ ਨਜ਼ਰ ਆਉਂਦੀ ਹੈ। ਅਨੁਸ਼ਕਾ ਸ਼ਰਮਾ ਅਤੇ ਕ੍ਰਿਕਟਰ ਵਿਰਾਟ ਕੋਹਲੀ ਇੰਡਸਟਰੀ ਦੇ ਸਭ ਤੋਂ ਵਧੀਆ ਜੋੜਿਆਂ ’ਚੋਂ ਇਕ ਹਨ। ਅਨੁਸ਼ਕਾ-ਵਿਰਾਟ 34 ਕਰੋੜ ਦੇ ਇਸ ਸੁਪਰ ਲਗਜ਼ਰੀ ਘਰ 'ਚ ਰਹਿੰਦੇ ਹਨ। ਆਓ ਦੇਖਦੇ ਹਾਂ ਉਨ੍ਹਾਂ ਦੇ ਘਰ ਦੀਆਂ ਕੁਝ ਤਸਵੀਰਾਂ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਇਹ ਆਲੀਸ਼ਾਨ ਘਰ ਮੁੰਬਈ ਦੀ ਓਮਕਾਰ-1973 ਬਿਲਡਿੰਗ ਵਿੱਚ ਸਥਿਤ ਹੈ। ਘਰ ਦਾ ਲਿਵਿੰਗ ਰੂਮ ਬਹੁਤ ਹੀ ਸ਼ਾਨਦਾਰ ਹੈ। ਜਿਸ ਵਿਚ ਹਲਕੇ ਰੰਗ ਦਾ ਸੋਫਾ ਲਗਾਇਆ ਗਿਆ ਹੈ ਅਤੇ ਇਸ ਦੇ ਪਿੱਛੇ ਸ਼ੀਸ਼ੇ ਦੀ ਖਿੜਕੀ ਹੈ। ਅਦਾਕਾਰਾ ਅਕਸਰ ਹੀ ਆਪਣੇ ਘਰ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਘਰ ਦੇ ਡਾਇਨਿੰਗ ਏਰੀਏ ਦੀ ਗੱਲ ਕਰੀਏ ਤਾਂ ਇੱਥੇ ਇੱਕ ਭੂਰੇ ਰੰਗ ਦਾ ਮੇਜ਼ ਹੈ ਜਿਸ ਵਿੱਚ ਸਫ਼ੈਦ ਕੁਰਸੀਆਂ ਹਨ । ਦੱਸ ਦੇਈਏ ਕਿ ਅਨੁਸ਼ਕਾ ਜਲਦ ਹੀ ਫਿਲਮ 'ਚੱਕਦਾ ਐਕਸਪ੍ਰੈਸ' 'ਚ ਨਜ਼ਰ ਆਉਣ ਵਾਲੀ ਹੈ। ਸਟਾਰ ਜੋੜੇ ਵਿਰਾਟ ਅਤੇ ਅਨੁਸ਼ਕਾ ਸ਼ਰਮਾ ਨੇ ਘਰ ਨੂੰ ਸ਼ਾਨਦਾਰ ਦਿੱਖ ਦੇਣ ਲਈ ਬਹੁਤ ਮਹਿੰਗੇ ਇੰਟੀਰੀਅਰ ਨਾਲ ਸਜਾਇਆ ਹੈ। ਘਰ 'ਚ ਸਫੇਦ ਅਤੇ ਕਾਲੇ ਰੰਗ ਦੀ ਮਾਰਬਲ ਫਲੋਰਿੰਗ ਕੀਤੀ ਗਈ ਹੈ। ਇਹ ਅਨੁਸ਼ਕਾ ਦਾ ਘਰ ਦਾ ਸਭ ਤੋਂ ਪਸੰਦੀਦਾ ਕੋਨਾ ਹੈ। ਜਿੱਥੇ ਕਈ ਵਾਰ ਅਨੁਸ਼ਕਾ ਸ਼ਰਮਾ ਫੋਟੋਸ਼ੂਟ ਕਰਦੀ ਨਜ਼ਰ ਆਉਂਦੀ ਹੈ।