ਹਿੰਦੂ ਪੰਚਾਂਗ ਦੇ ਮੁਤਾਬਕ ਹਰ ਸਾਲ ਕਾਰਤਿਕ ਮਾਸ ਦੇ ਸ਼ੁਕਲ ਪੱਖ ਦੀ ਸ਼ਸ਼ਠੀ ਤਿਥੀ ਨੂੰ ਛਠ ਪੂਜਾ ਮਨਾਈ ਜਾਂਦੀ ਹੈ, ਇਹ ਪੂਰਬ 4 ਦਿਨਾਂ ਤੱਕ ਚੱਲਦਾ ਹੈ ਧਾਰਮਿਕ ਮਾਨਤਾ ਦੇਂ ਮੁਤਾਬਕ ਸੂਰਜ ਦੇਵਤਾ ਦੀ ਭੈਣ ਛਠ ਮਾਤਾ ਦੀ ਪੂਜਾ ਵਿੱਚ ਜੇਕਰ ਕੋਈ ਗਲਤੀ ਹੋ ਜਾਂਦੀ ਹੈ ਤਾਂ ਛਠ ਮਾਤਾ ਨਾਰਾਜ਼ ਹੋ ਜਾਂਦੀ ਹੈ ਅਤੇ ਤੁਹਾਨੂੰ ਉਨ੍ਹਾਂ ਦਾ ਆਸ਼ੀਰਵਾਦ ਨਹੀਂ ਮਿਲਦਾ ਛਠ ਪੂਜਾ ਵਿੱਚ ਪਵਿੱਤਰਤਾ ਦਾ ਧਿਆਨ ਰੱਖਣਾ ਚਾਹੀਦਾ ਹੈ ਪੂਜਾ ਦੇ ਸਮਾਨ ਨੂੰ ਜੁੱਠੇ ਅਤੇ ਗੰਦੇ ਹੱਥ ਨਹੀਂ ਲਾਉਣੇ ਚਾਹੀਦੇ ਹਨ ਛਠ ਪੂਜਾ ਦੇ ਦੌਰਾਨ ਵਰਤ ਰੱਖਣ ਵਾਲੇ ਮੈਂਬਰਾਂ ਦੇ ਨਾਲ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਲਸਣ, ਪਿਆਜ ਅਤੇ ਨਾਨ-ਵੈਜ ਨਹੀਂ ਖਾਣਾ ਚਾਹੀਦਾ ਹੈ ਛਠ ਮਾਤਾ ਨੂੰ ਜੁੱਠੀਆਂ ਚੀਜ਼ਾਂ ਨਾ ਚੜ੍ਹਾਓ ਅਤੇ ਕਿਸੇ ਪੰਛੀ ਵਲੋਂ ਜੁੱਠਾ ਕੀਤਾ ਹੋਇਆ ਫਲ ਵੀ ਛਠ ਮਾਤਾ ਨੂੰ ਨਾ ਚੜ੍ਹਾਓ ਵਰਤ ਰੱਖਣ ਵਾਲਿਆਂ ਨੂੰ ਸੂਰਜ ਨੂੰ ਅਰਘ ਦੇਣ ਤੋਂ ਪਹਿਲਾਂ ਕੁਝ ਵੀ ਖਾਣਾ ਨਹੀਂ ਚਾਹੀਦਾ