ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਐਨਕਾਂ ਲੱਗ ਰਹੀਆਂ ਹਨ। ਇਸ ਦਾ ਕਾਰਨ ਨਵੇਂ ਲਾਈਫ ਸਟਾਈਲ ਤੇ ਭੋਜਨ ਨੂੰ ਮੰਨਿਆ ਜਾਂਦਾ ਹੈ।



ਬੇਸ਼ੱਕ ਲਾਈਫ ਸਟਾਈਲ ਨੂੰ ਪੂਰੀ ਤਰ੍ਹਾਂ ਬਦਲਣਾ ਔਖਾ ਹੈ ਪਰ ਭੋਜਨ ਵਿੱਚ ਤਬਦੀਲੀ ਕਰਕੇ ਅਸੀਂ ਅੱਖਾਂ ਦੀ ਰੋਸ਼ਨੀ ਬਰਕਰਾਰ ਰੱਖ ਸਕਦੇ ਹਨ।



ਬਹੁਤ ਸਾਰੀਆਂ ਮੱਛੀਆਂ ਓਮੇਗਾ-3 ਫੈਟੀ ਐਸਿਡ ਦਾ ਸਭ ਤੋਂ ਵਧੀਆ ਸਰੋਤ ਹੁੰਦੀਆਂ ਹਨ ਜੋ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਵਿੱਚ ਚੰਗੀ ਭੂਮਿਕਾ ਨਿਭਾਉਂਦਾ ਹੈ।



ਇਨ੍ਹਾਂ ਮੱਛੀਆਂ ਵਿੱਚ ਟੂਨਾ, ਸਾਲਮਨ, ਟਰਾਊਟ, ਸਾਰਡੀਨ ਤੇ ਹਿਲਸਾ ਵਰਗੀਆਂ ਮੱਛੀਆਂ ਸ਼ਾਮਲ ਹਨ।



ਅਖਰੋਟ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਵੀ ਵਧੀਆ ਭੂਮਿਕਾ ਨਿਭਾਉਂਦੇ ਹਨ।



ਉਹ ਓਮੇਗਾ-3 ਫੈਟੀ ਐਸਿਡ ਨਾਲ ਵੀ ਭਰਪੂਰ ਹੁੰਦੇ ਹਨ ਤੇ ਇਨ੍ਹਾਂ ਵਿੱਚ ਵਿਟਾਮਿਨ ਈ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਅੱਖਾਂ ਨੂੰ ਉਮਰ ਵਧਣ ਦੇ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਡਾਈਟ 'ਚ ਅਖਰੋਟ, ਕਾਜੂ, ਮੂੰਗਫਲੀ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ।



ਗਾਜਰ ਵਿਟਾਮਿਨ ਏ ਤੇ ਬੀਟਾ ਕੈਰੋਟੀਨ ਨਾਲ ਭਰਪੂਰ ਹੁੰਦੀ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਸਭ ਤੋਂ ਵਧੀਆ ਭੋਜਨ ਸਾਬਤ ਹੋ ਸਕਦਾ ਹੈ।



ਇਸ ਦੇ ਨਾਲ ਹੀ ਪਾਲਕ, ਗੋਭੀ ਤੇ ਕੋਲਾਡਸ ਵਰਗੀਆਂ ਸਬਜ਼ੀਆਂ ਵੀ ਅੱਖਾਂ ਦੀ ਜਗ੍ਹਾ ਨੂੰ ਸੁਧਾਰਨ ਵਿੱਚ ਮਦਦ ਕਰਦੀਆਂ ਹਨ।



ਅਖਰੋਟ ਦੀ ਤਰ੍ਹਾਂ, ਸੀਡਜ਼ ਵਿੱਚ ਓਮੇਗਾ-3 ਦੀ ਮਾਤਰਾ ਵਧੇਰੇ ਹੁੰਦੀ ਹੈ ਤੇ ਇਹ ਵਿਟਾਮਿਨ ਈ ਦਾ ਸਭ ਤੋਂ ਵਧੀਆ ਸਰੋਤ ਵੀ ਹਨ ਜੋ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਦੇ ਨਾਲ-ਨਾਲ ਅੱਖਾਂ ਦੀ ਸਮੁੱਚੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ।



ਅੰਡੇ lutein ਅਤੇ zeaxanthin ਦਾ ਇੱਕ ਵਧੀਆ ਸਰੋਤ ਹਨ। ਇਸ ਦੇ ਨਾਲ ਹੀ ਆਂਡੇ 'ਚ ਵਿਟਾਮਿਨ ਸੀ, ਈ ਤੇ ਜ਼ਿੰਕ ਦੀ ਵੀ ਚੰਗੀ ਮਾਤਰਾ ਹੁੰਦੀ ਹੈ ਜੋ ਅੱਖਾਂ ਦੀ ਸਿਹਤ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ,