Mudassar Khan Wedding: ਕੋਰੀਓਗ੍ਰਾਫਰ ਮੁਦੱਸਰ ਖਾਨ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਹ ਖਬਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀ ਹੈ।



ਦੱਸ ਦੇਈਏ ਕਿ ਕੋਰੀਓਗ੍ਰਾਫਰ ਗੁੱਪ ਚੁੱਪ ਤਰੀਕੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕਿਆ ਹੈ।



ਉਨ੍ਹਾਂ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਉੱਪਰ ਤਸਵੀਰਾਂ ਸ਼ੇਅਰ ਕਰ ਦਿੱਤੀ।



ਕੋਰੀਓਗ੍ਰਾਫਰ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ।



ਦੱਸ ਦੇਈਏ ਕਿ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਦੇ ਵਿਆਹ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ।



ਹਾਲਾਂਕਿ ਉਨ੍ਹਾਂ ਵਿੱਚੋਂ ਕਈ ਅਜਿਹੇ ਸਟਾਰਸ ਹਨ, ਜਿਨ੍ਹਾਂ ਦੇ ਗੁੱਪ ਚੁੱਪ ਵਿਆਹ ਕਰਵਾ ਲਿਆ ਹੈ।



ਕੋਰੀਓਗ੍ਰਾਫਰ ਮੁਦੱਸਰ ਖਾਨ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਕੋਰੀਓਗ੍ਰਾਫਰ ਮੁਦੱਸਰ ਖਾਨ ਨੇ ਰਿਐਲਟੀ ਸ਼ੋਅ ਫੇਮ ਕਿਸ਼ਨਚੰਦਾਨੀ ਦਾ ਵਿਆਹ ਰਚਾਇਆ ਹੈ।



ਕੋਰੀਓਗ੍ਰਾਫਰ ਨੇ ਤਸਵੀਰਾਂ ਸ਼ੇਅਰ ਕਰ ਆਪਣੀ ਪਤਨੀ ਉੱਪਰ ਖੂਬ ਪਿਆਰ ਲੁਟਾਇਆ।



ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਮੁਦੱਸਰ ਖਾਨ ਨੇ ਲਿਖਦੇ ਹੋਏ ਕਿਹਾ ਕਿ ਤੁਸੀ ਦੁਨੀਆਂ ਦੇ ਸਭ ਤੋਂ ਖੂਬਸੂਰਤ ਇਨਸਾਨ ਹੋ...ਸਾਡੇ ਦੋਵੇਂ ਪਰਿਵਾਰਾਂ ਦਾ ਧੰਨਵਾਦ, ਜਿਨ੍ਹਾਂ ਕਰਕੇ ਅਸੀ ਇੱਕ ਹੋ ਸਕੇ।



ਦੱਸ ਦੇਈਏ ਕਿ ਮੁਦੱਸਰ ਅਤੇ ਕਿਸ਼ਨਚੰਦਾਨੀ ਦੀਆਂ ਕਈ ਤਸਵੀਰਾਂ ਸੋਸ਼ਲ਼ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀਆਂ ਹਨ।