ਸਰਦੀਆਂ 'ਚ ਲੋਕ ਵਿਸਕੀ ਪੀਣਾ ਪਸੰਦ ਕਰਦੇ ਹਨ ਪਰ ਅੱਜ ਅਸੀਂ ਤੁਹਾਨੂੰ ਵਿਸਕੀ ਤੇ ਸੇਬ ਨਾਲ ਬਣੇ Cocktail ਬਾਰੇ ਦੱਸਾਂਗੇ।



ਜਿਸ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਇਸ ਸੁਹਾਵਣੇ ਮੌਸਮ ਵਿੱਚ ਤੁਹਾਨੂੰ ਇਹ Cocktail ਬਹੁਤ ਪਸੰਦ ਆਵੇਗੀ।



ਇਸ ਐਪਲ-ਵਿਸਕੀ Cocktail ਵਿੱਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਵੀ ਪਾ ਸਕਦੇ ਹੋ। ਤੁਸੀਂ ਇਸ ਰੈਸਿਪੀ ਨੂੰ ਪੂਲ ਪਾਰਟੀ, Cocktail ਪਾਰਟੀ ਵਿੱਚ ਆਸਾਨੀ ਨਾਲ ਅਜ਼ਮਾ ਸਕਦੇ ਹੋ।



ਇਸ ਡ੍ਰਿੰਕ ਦੀ ਰੈਸਿਪੀ ਬਣਾਉਣ ਲਈ ਇੱਕ ਗਲਾਸ ਲਓ ਤੇ ਉਸ ਵਿਚ ਬਰਫ਼ ਦੇ ਕਿਊਬ ਪਾਓ। ਇਸ ਗਲਾਸ ਵਿੱਚ ਆਈਸ ਕਿਊਬ ਉੱਤੇ ਵਿਸਕੀ ਪਾ ਦਿਓ।



ਗਲਾਸ ਉੱਤੇ ਸੇਬ ਦਾ ਰਸ ਪਾਓ ਤੇ ਨਿੰਬੂ ਨਿਚੋੜੋ। ਆਨੰਦ ਲੈਣ ਲਈ ਸੇਬ ਦੇ ਟੁਕੜਿਆਂ ਨਾਲ ਸਜਾਵਟ ਕਰੋ।



ਇਸ ਰੈਸਿਪੀ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ।