ਗਰਮੀਆਂ ਦਾ ਮੌਸਮ ਆਉਂਦੇ ਹੀ ਅਸੀਂ ਕੋਲਡ ਡਰਿੰਕਸ ਪੀਣ ਲੱਗ ਜਾਂਦੇ ਹਾਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਕਿਹੜੀਆਂ ਚੀਜ਼ਾਂ ਨਾਲ ਬਣੀ ਹੋਵੇਗੀ, ਇਸ ਨਾਲ ਸਾਨੂੰ ਕਿੰਨਾ ਨੁਕਸਾਨ ਹੋਵੇਗਾ।



ਗਰਮੀਆਂ ਵਿੱਚ ਜਦੋਂ ਅਸੀਂ ਬਾਜ਼ਾਰ ਜਾਂ ਮਾਲ ਵਿੱਚ ਜਾਂਦੇ ਹਾਂ, ਭਾਵੇਂ ਅਸੀਂ ਕੋਈ ਚੀਜ਼ ਲੈ ਕੇ ਆਉਂਦੇ ਹਾਂ ਜਾਂ ਨਹੀਂ, ਅਸੀਂ ਕੋਲਡ ਡਰਿੰਕਸ ਜ਼ਰੂਰ ਖਰੀਦਦੇ ਹਾਂ।



ਅਸੀਂ ਇਹ ਵੀ ਨਹੀਂ ਸੋਚਦੇ ਕਿ ਇਸ ਨੂੰ ਪੀਣ ਤੋਂ ਬਾਅਦ ਸਾਨੂੰ ਕਿੰਨਾ ਨੁਕਸਾਨ ਹੋ ਰਿਹਾ ਹੋਵੇਗਾ।



ਇਨ੍ਹਾਂ ਸਾਫਟ ਡਰਿੰਕਸ 'ਚ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਹੈ, ਅਜਿਹੇ 'ਚ ਕੋਲਡ ਡਰਿੰਕਸ ਜ਼ਿਆਦਾ ਪੀਣ ਨਾਲ ਸਰੀਰ 'ਚ ਬਲੱਡ ਸ਼ੂਗਰ ਲੈਵਲ ਵੱਧ ਜਾਂਦਾ ਹੈ।



ਸ਼ੂਗਰ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਦੇ ਨਾਲ ਹੀ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵੀ ਕਾਫ਼ੀ ਜ਼ਿਆਦਾ ਵੱਧ ਜਾਂਦਾ ਹੈ।



ਕੋਲਡ ਡਰਿੰਕਸ ਵਿੱਚ ਕਾਰਬਨ ਡਾਈਆਕਸਾਈਡ ਪਾਈ ਜਾਂਦੀ ਹੈ, ਜੋ ਗਰਮੀ ਕਾਰਨ ਪੇਟ ਵਿੱਚ ਦਾਖਲ ਹੁੰਦੇ ਹੀ ਗੈਸ ਵਿੱਚ ਬਦਲ ਜਾਂਦੀ ਹੈ।



ਇਹੀ ਕਾਰਨ ਹੈ ਕਿ ਕੁਝ ਲੋਕਾਂ ਨੂੰ ਕੋਲਡ ਡਰਿੰਕ ਪੀਣ ਤੋਂ ਤੁਰੰਤ ਬਾਅਦ ਡਕਾਰ ਆ ਜਾਂਦੀ ਹੈ।



ਤੁਹਾਨੂੰ ਪੇਟ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।



ਇਹ ਸਾਫਟ ਡਰਿੰਕ ਸਾਨੂੰ ਕਈ ਅਜਿਹੀਆਂ ਬਿਮਾਰੀਆਂ ਦੇ ਨੇੜੇ ਲੈ ਜਾਂਦੀਆਂ ਨੇ, ਜਿਨ੍ਹਾਂ ਤੋਂ ਵਾਪਸ ਆਉਣਾ ਬਹੁਤ ਮੁਸ਼ਕਲ ਹੁੰਦਾ ਹੈ।



ਕੋਲਡ ਡਰਿੰਕ ਪੀਣ ਨਾਲ ਨਾ ਸਿਰਫ ਸਾਨੂੰ ਸ਼ੂਗਰ ਜਾਂ ਪਾਚਨ ਦੀ ਸਮੱਸਿਆ ਹੁੰਦੀ ਹੈ, ਸਗੋਂ ਇਹ ਸਾਡੀ ਕਿਡਨੀ ਨੂੰ ਵੀ ਕਮਜ਼ੋਰ ਕਰਦੀ ਹੈ।