ਬਦਲਦੇ ਮੌਸਮ 'ਚ ਕਈ ਵਾਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਨ੍ਹਾਂ ਨੂੰ ਜ਼ੁਕਾਮ ਹੋ ਗਿਆ ਹੈ ਜਾਂ ਇਹ ਫਲੂ ਦਾ ਅਸਰ ਹੈ।

ਜ਼ੁਕਾਮ ਅਤੇ ਫਲੂ ਦੋਵੇਂ ਵਾਇਰਸਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਹਨ। ਇਹ ਬੱਚਿਆਂ ਅਤੇ ਵੱਡਿਆਂ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ।

ਫਲੂ ਅਤੇ ਜ਼ੁਕਾਮ ਵਿੱਚ ਸਭ ਤੋਂ ਵੱਡਾ ਅੰਤਰ ਇਹ ਹੈ ਕਿ ਫਲੂ ਦੇ ਆਮ ਤੌਰ 'ਤੇ ਵਧੇਰੇ ਗੰਭੀਰ ਲੱਛਣ ਹੁੰਦੇ ਹਨ।

ਫਲੂ ਅਕਸਰ ਜ਼ੁਕਾਮ ਤੋਂ ਵੀ ਭੈੜਾ ਹੁੰਦਾ ਹੈ, ਜਦੋਂ ਕਿ ਜ਼ੁਕਾਮ ਦੇ ਲੱਛਣ ਹੌਲੀ-ਹੌਲੀ ਵਿਕਸਤ ਹੁੰਦੇ ਹਨ, ਪਰ ਫਲੂ ਦੇ ਲੱਛਣ ਅਚਾਨਕ ਸ਼ੁਰੂ ਹੋ ਜਾਂਦੇ ਹਨ।

ਜ਼ੁਕਾਮ ਦਾ ਪ੍ਰਭਾਵ ਹੌਲੀ-ਹੌਲੀ ਹੁੰਦਾ ਹੈ ਅਤੇ ਇਹ ਇੱਕ ਹਫ਼ਤੇ ਤੋਂ 10 ਦਿਨਾਂ ਵਿੱਚ ਠੀਕ ਹੋ ਜਾਂਦਾ ਹੈ ਹਾਲਾਂਕਿ ਇਸਦੇ ਲੱਛਣ 2 ਹਫ਼ਤਿਆਂ ਤੱਕ ਰਹਿ ਸਕਦੇ ਹਨ।

ਜਦੋਂ ਕਿ ਫਲੂ ਦੇ ਲੱਛਣ ਜਲਦੀ ਦਿਖਾਈ ਦਿੰਦੇ ਹਨ ਅਤੇ ਜਲਦੀ ਹੀ ਗੰਭੀਰ ਵੀ ਹੋ ਸਕਦੇ ਹਨ। ਫਲੂ ਆਮ ਤੌਰ 'ਤੇ ਇੱਕ ਤੋਂ ਦੋ ਹਫ਼ਤਿਆਂ ਤੱਕ ਰਹਿੰਦਾ ਹੈ।

ਜੇਕਰ ਫਲੂ ਦੀ ਸੰਭਾਵਨਾ ਹੈ, ਤਾਂ ਤੁਸੀਂ ਲੱਛਣਾਂ ਦੇ ਪ੍ਰਗਟ ਹੋਣ ਦੇ 48 ਘੰਟਿਆਂ ਦੇ ਅੰਦਰ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ।

ਸਰਦੀ ਲੱਗਣ ਦੇ ਲੱਛਣਾਂ 'ਚ ਵਗਦਾ ਜਾਂ ਭਰਿਆ ਨੱਕ, ਗਲੇ ਵਿੱਚ ਖਰਾਸ਼, ਵਾਰ-ਵਾਰ ਛਿੱਕ ਆਉਣਾ, ਖੰਘ ਸਿਰ ਦਰਦ ਆਦਿ ਸ਼ਾਮਿਲ ਹਨ।

ਫਲੂ ਹੋਣ ਦੇ ਲੱਛਣਾਂ 'ਚ ਸੁੱਕੀ ਖੰਘ, ਤੇਜ਼ ਬੁਖਾਰ, ਗਲੇ ਵਿੱਚ ਖਰਾਸ਼, ਸਰੀਰ ਵਿੱਚ ਦਰਦ, ਥਕਾਵਟ, ਉਲਟੀ ਅਤੇ ਦਸਤ ਆਦਿ ਸ਼ਾਮਿਲ ਹਨ।

ਫਲੂ ਲਈ ਤਰਲ ਪਦਾਰਥ ਅਤੇ ਆਰਾਮ ਸਭ ਤੋਂ ਵਧੀਆ ਇਲਾਜ ਹਨ। ਐਂਟੀਵਾਇਰਲ ਦਵਾਈਆਂ ਡਾਕਟਰ ਦੀ ਸਲਾਹ ਨਾਲ ਲਈਆਂ ਜਾ ਸਕਦੀਆਂ ਹਨ।

ਆਮ ਤੌਰ 'ਤੇ 7 ਤੋਂ 10 ਦਿਨਾਂ ਦੇ ਅੰਦਰ ਜ਼ੁਕਾਮ ਠੀਕ ਹੋ ਜਾਂਦਾ ਹੈ, ਜੇ ਕੋਈ ਸੁਧਾਰ ਨਾ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।