ਯੂਰਿਕ ਐਸਿਡ ਸਰੀਰ ਦਾ ਕੁਦਰਤੀ ਵੇਸਟ ਉਤਪਾਦ ਹੈ, ਜੋ ਸਰੀਰ ਤੋਂ ਬਾਹਰ ਨਿਕਲਦਾ ਰਹਿੰਦਾ ਹੈ।

ਪਰ ਪਿਊਰੀਨ ਨਾਲ ਭਰਪੂਰ ਚੀਜ਼ਾਂ ਖਾਣ ਨਾਲ ਇਹ ਵਧ ਸਕਦਾ ਹੈ, ਇਸ ਨਾਲ ਜੋੜਾਂ, ਹੱਥਾਂ ਅਤੇ ਪੈਰਾਂ ਵਿੱਚ ਸੋਜ, ਦਰਦ ਹੁੰਦਾ ਹੈ।

ਅਜਿਹੇ 'ਚ ਤੁਹਾਨੂੰ ਕੁਝ ਸਬਜ਼ੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿਸਦੇ ਸੇਵਨ ਨਾਲ ਤੁਹਾਡੀ ਇਹ ਸਮੱਸਿਆ ਵੱਧ ਸਕਦੀ ਹੈ...

ਜਦੋਂ ਕਿਸੇ ਕਾਰਨ ਗੁਰਦੇ ਦੀ ਫਿਲਟਰਿੰਗ ਸਮਰੱਥਾ ਘੱਟ ਜਾਂਦੀ ਹੈ, ਤਾਂ ਯੂਰੀਆ ਯੂਰਿਕ ਐਸਿਡ ਵਿੱਚ ਬਦਲ ਜਾਂਦਾ ਹੈ।

ਯੂਰਿਕ ਐਸਿਡ ਉਨ੍ਹਾਂ ਚੀਜ਼ਾਂ ਤੋਂ ਬਣਦਾ ਹੈ ਜੋ ਅਸੀਂ ਖਾਂਦੇ ਹਾਂ। ਇਸ ਵਿੱਚੋਂ ਜ਼ਿਆਦਾਤਰ ਯੂਰਿਕ ਐਸਿਡ ਨੂੰ ਕਿਡਨੀ ਰਾਹੀਂ ਫਿਲਟਰ ਕੀਤਾ ਜਾਂਦਾ ਹੈ।

ਜੇਕਰ ਯੂਰਿਕ ਐਸਿਡ ਜ਼ਿਆਦਾ ਹੈ ਤੇ ਕਿਡਨੀ ਇਸ ਨੂੰ ਫਿਲਟਰ ਕਰਨ ਵਿਚ ਅਸਮਰੱਥ ਹੈ, ਤਾਂ ਖੂਨ ਵਿਚ ਯੂਰਿਕ ਐਸਿਡ ਵਧ ਜਾਂਦਾ ਹੈ।

ਪਾਲਕ 'ਚ ਪ੍ਰੋਟੀਨ ਅਤੇ ਪਿਊਰੀਨ ਦੋਵੇਂ ਪਾਏ ਜਾਂਦੇ ਹਨ ਪਰ ਯੂਰਿਕ ਐਸਿਡ ਦੇ ਮਰੀਜ਼ ਨੂੰ ਇਨ੍ਹਾਂ ਦੋਵਾਂ ਤੱਤਾਂ ਤੋਂ ਬਚਣਾ ਚਾਹੀਦਾ ਹੈ।

ਜਿਨ੍ਹਾਂ ਲੋਕਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੈ, ਉਨ੍ਹਾਂ ਨੂੰ ਅਰਬੀ ਨਹੀਂ ਖਾਣੀ ਚਾਹੀਦੀ। ਇਸ ਨਾਲ ਜੋੜਾਂ ਵਿੱਚ ਦਰਦ ਹੁੰਦਾ ਹੈ।

ਬੀਨਜ਼ ਵਿੱਚ ਯੂਰਿਕ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਸ ਲਈ ਯੂਰਿਕ ਐਸਿਡ ਦੇ ਰੋਗੀ ਇਸਨੂੰ ਨਾ ਖਾਣ।

ਯੂਰਿਕ ਐਸਿਡ ਵਧਣ ਦੀ ਸਮੱਸਿਆ 'ਚ ਗੋਭੀ ਦੀ ਸਬਜ਼ੀ ਨੂੰ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ। ਇਸ ਨਾਲ ਸਮੱਸਿਆ ਵੱਧ ਜਾਵੇਗੀ।

ਬੈਂਗਣ ਨੂੰ ਪਿਊਰੀਨ ਦਾ ਬਹੁਤ ਹੀ ਭਰਪੂਰ ਸਰੋਤ ਮੰਨਿਆ ਜਾਂਦਾ ਹੈ, ਇਸ ਲਈ ਯੂਰਿਕ ਐਸਿਡ ਵਾਲੇ ਮਰੀਜ਼ ਇਸ ਦੇ ਸੇਵਨ ਤੋਂ ਪਰਹੇਜ਼ ਕਰਨ।