Andres Balanta Passed Away: ਫੀਫਾ ਵਿਸ਼ਵ ਕੱਪ 2022 ਦੇ ਵਿਚਕਾਰ ਫੁੱਟਬਾਲ ਪ੍ਰਸ਼ੰਸਕਾਂ ਲਈ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ।

ਕੋਲੰਬੀਆ ਦੇ ਸਟਾਰ ਮਿਡਫੀਲਡਰ ਐਂਡਰੇਸ ਬਲਾਂਟਾ (Andres Balanta) ਦਾ ਦੇਹਾਂਤ ਹੋ ਗਿਆ ਹੈ। ਇਸ ਫੁੱਟਬਾਲਰ ਦੀ ਉਮਰ ਸਿਰਫ 22 ਸਾਲ ਸੀ। ਅਗਲੇ ਮਹੀਨੇ ਭਾਵ 18 ਜਨਵਰੀ ਨੂੰ ਉਹਨਾਂ ਦਾ 23ਵਾਂ ਜਨਮਦਿਨ ਵੀ ਹੈ।

ਜ਼ਿਆਦਾਤਰ ਖਿਡਾਰੀ ਆਪਣੇ ਕਰੀਅਰ ਦੀ ਸ਼ੁਰੂਆਤ 22 ਸਾਲ ਦੀ ਉਮਰ 'ਚ ਕਰਦੇ ਹਨ ਪਰ ਐਂਡਰੇਸ ਬਲਾਂਟਾ ਨਾਲ ਇਹ ਦੁਖਦ ਘਟਨਾ ਵਾਪਰੀ ਅਤੇ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਦੱਸ ਦੇਈਏ ਕਿ ਆਂਦਰੇਸ ਬਲਾਂਟਾ ਅਰਜਨਟੀਨਾ ਦੇ ਫਸਟ ਡਿਵੀਜ਼ਨ ਕਲੱਬ ਐਟਲੇਟਿਕੋ ਟੂਕੁਮੈਨ ਲਈ ਖੇਡ ਰਹੇ ਸਨ।

ਜਾਣਕਾਰੀ ਮੁਤਾਬਕ ਆਂਦਰੇਸ ਬਲਾਂਟਾ ਮੰਗਲਵਾਰ (29 ਨਵੰਬਰ) ਨੂੰ ਐਟਲੇਟਿਕੋ ਟੂਕੁਮਨ ਕਲੱਬ ਲਈ ਸਿਖਲਾਈ ਦੌਰਾਨ ਦੁਰਘਟਨਾ ਦਾ ਸ਼ਿਕਰ ਹੋਏ ਸੀ।

ਇਸ ਦੌਰਾਨ ਉਹਨਾਂ ਦੀ ਜਾਨ ਚਲੀ ਗਈ। ਦਰਅਸਲ, ਐਂਡਰੇਸ ਟ੍ਰੇਨਿੰਗ ਦੌਰਾਨ ਡਿੱਗ ਗਿਆ ਸੀ। ਇਸ ਵਿੱਚ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ। ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਦੱਸਿਆ ਗਿਆ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ ਐਂਡਰੇਸ ਬਲਾਂਟਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਹੀਂ ਹੋ ਸਕੇ।

ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਐਂਡਰੇਸ ਬਲਾਂਟਾ ਦਾ ਤੁਰੰਤ ਇਲਾਜ ਕੀਤਾ ਪਰ ਜਾਨ ਨਾ ਬਚਾ ਸਕੇ।

ਕਲੱਬ ਦੇ ਮੈਡੀਕਲ ਸਟਾਫ ਨੇ ਵੀ ਹਸਪਤਾਲ ਲਿਜਾਣ ਤੋਂ ਪਹਿਲਾਂ ਐਂਡਰੇਸ ਬਲਾਂਟਾ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।