ਕਾਮੇਡੀਅਨ ਕਪਿਲ ਸ਼ਰਮਾ ਅੱਜ ਜਿਸ ਮੁਕਾਮ 'ਤੇ ਪਹੁੰਚੇ ਹਨ, ਉਸ ਦੇ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ ਸੰਘਰਸ਼ ਹੈ

ਕਪਿਲ ਆਪਣੀ ਸ਼ਾਨਦਾਰ ਕਾਮੇਡੀ ਟਾਈਮਿੰਗ ਲਈ ਜਾਣੇ ਜਾਂਦੇ ਹਨ। ਕਪਿਲ ਸ਼ਰਮਾ ਆਪਣੇ ਕੰਮ ਨਾਲ ਬਹੁਤ ਪਿਆਰ ਕਰਦੇ ਹਨ

ਇਸਦੇ ਨਾਲ ਹੀ ਉਹ ਇੱਕ ਹੋਰ ਵਿਅਕਤੀ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਹ ਹੈ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ

ਕਪਿਲ ਸ਼ਰਮਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਗਿੰਨੀ ਨਾਲ ਮੁਲਾਕਾਤ ਕਿਵੇਂ ਹੋਈ ਅਤੇ ਉਨ੍ਹਾਂ ਦੀ ਲਵ ਸਟੋਰੀ ਕਿਵੇਂ ਸ਼ੁਰੂ ਹੋਈ

ਕਪਿਲ ਸ਼ਰਮਾ ਨੇ ਸਾਲ 2018 ਵਿੱਚ ਗਿੰਨੀ ਚਤਰਥ ਨਾਲ ਵਿਆਹ ਕੀਤਾ ਸੀ, ਇਸ ਜੋੜੇ ਦੇ ਦੋ ਬੱਚੇ ਹਨ

ਉਨ੍ਹਾਂ ਨੇ ਨਹੀਂ ਸੋਚਿਆ ਸੀ ਕਿ ਗਿੰਨੀ ਅਤੇ ਉਨ੍ਹਾਂ ਦਾ ਰਿਸ਼ਤਾ ਵਿਆਹ `ਚ ਬਦਲੇਗਾ

ਕਪਿਲ ਸ਼ਰਮਾ ਦੀ ਬੇਟੀ ਅਨਾਇਰਾ ਦਾ ਜਨਮ ਸਾਲ 2019 'ਚ ਹੋਇਆ ਸੀ

ਗਿੰਨੀ ਚਤਰਥ ਨੇ 2021 'ਚ ਬੇਟੇ ਤ੍ਰਿਸ਼ਾਨ ਨੂੰ ਜਨਮ ਦਿੱਤਾ ਸੀ

ਕਪਿਲ ਨੇ ਅੱਗੇ ਦੱਸਿਆ ਕਿ ਜਲੰਧਰ ਦੇ ਗਰਲਜ਼ ਕਾਲਜ ਵਿੱਚ ਗਿੰਨੀ ਪੜ੍ਹਦੀ ਸੀ, ਜੋ ਮੇਰੇ ਤੋਂ 3-4 ਸਾਲ ਛੋਟੀ ਸੀ

ਕਪਿਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਗਿੰਨੀ ਇਕ ਮਹਿੰਗੀ ਕਾਰ 'ਚ ਕਾਲਜ ਆਉਂਦੀ ਸੀ ਜਦਕਿ ਉਹ ਸਕੂਟਰ 'ਤੇ ਜਾਂਦੇ ਸੀ