ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼ਨੀਵਾਰ (24 ਦਸੰਬਰ) ਸਵੇਰੇ ਦਿੱਲੀ ਵਿੱਚ ਦਾਖਲ ਹੋਈ। ਇਹ ਯਾਤਰਾ ਹੁਣ ਤੱਕ 2800 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੀ ਹੈ। ਅੱਜ ਸ਼ਾਮ ਨੂੰ ਪਦਯਾਤਰਾ ਪੂਰੀ ਕਰਨ ਤੋਂ ਬਾਅਦ ਰਾਹੁਲ ਗਾਂਧੀ ਮਹਾਤਮਾ ਗਾਂਧੀ ਦੀ ਸਮਾਧ ਰਾਜਘਾਟ ਤੇ ਜਾਣਗੇ। ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦਗਾਰ ਸ਼ਾਂਤੀ ਵਣ ਜਾਣਗੇ। ਇੰਦਰਾ ਗਾਂਧੀ ਦੀ ਸਮਾਧ 'ਸ਼ਕਤੀ ਸਥਲ' ਅਤੇ ਰਾਜੀਵ ਗਾਂਧੀ ਦੀ ਸਮਾਧ 'ਵੀਰ ਭੂਮੀ' 'ਤੇ ਜਾ ਕੇ ਸ਼ਰਧਾਂਜਲੀ ਭੇਟ ਕਰਨਗੇ। ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ’ਤੇ ਦੇਸ਼ ਵਿੱਚ ਨਫ਼ਰਤ ਫੈਲਾਉਣ ਦਾ ਦੋਸ਼ ਲਾਇਆ। ਹਰ ਭਾਰਤੀ ਨੂੰ ਇਸ ਨਫ਼ਰਤ ਖ਼ਿਲਾਫ਼ ਪਿਆਰ ਦੀ ਛੋਟੀ ਜਿਹੀ ਦੁਕਾਨ ਖੋਲ੍ਹਣੀ ਚਾਹੀਦੀ ਹੈ। ਇਹ ਪਦਯਾਤਰਾ ਬਦਰਪੁਰ ਸਰਹੱਦ ਤੋਂ ਸ਼ੁਰੂ ਹੋ ਕੇ ਲਾਲ ਕਿਲੇ 'ਤੇ ਸਮਾਪਤ ਹੋਵੇਗੀ। ਇਸ ਤੋਂ ਬਾਅਦ ਕੁਝ ਦਿਨਾਂ ਦਾ ਵਿਰਾਮ ਹੋਵੇਗਾ ਅਤੇ ਫਿਰ 3 ਜਨਵਰੀ ਨੂੰ ਯਾਤਰਾ ਸ਼ੁਰੂ ਹੋਵੇਗੀ।