ਅੱਜ ਕੱਲ੍ਹ ਬਹੁਤ ਸਾਰੇ ਲੋਕ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ



ਜੋ ਲੋਕ ਨੀਂਦ ਦੀ ਬਿਮਾਰੀ ਤੋਂ ਪੀੜਤ ਹੁੰਦੇ ਨੇ ਉਨ੍ਹਾਂ ਦੇ ਵਿੱਚ ਇਨਸੌਮਨੀਆ ਅਤੇ ਅਬਸਟਰਕਟਿਵ ਸਲੀਪ ਐਪਨੀਆ ਵਰਗੀਆਂ ਸਥਿਤੀਆਂ ਦੇਖਣ ਨੂੰ ਮਿਲਦੀਆਂ ਹਨ



ਅਸਲ 'ਚ ਨਾ ਸਿਰਫ ਅਸੀਂ ਰਾਤ ਨੂੰ ਕੀ ਖਾਂਦੇ ਹਾਂ ਸਗੋਂ ਜੋ ਅਸੀਂ ਦਿਨ ਭਰ ਕੀ ਖਾਂਦੇ ਹਾਂ ਉਸ ਦਾ ਅਸਰ ਵੀ ਸਾਡੀ ਨੀਂਦ 'ਤੇ ਪੈਂਦਾ ਹੈ



ਜਾਣੋ ਆਪਣੇ ਖਾਣ-ਪੀਣ ਦੀਆਂ ਆਦਤਾਂ ਨੂੰ ਕਿਵੇਂ ਸੁਧਾਰੀਏ। ਤਾਂ ਜੋ ਤੁਸੀਂ ਚੰਗੀ ਨੀਂਦ ਲੈ ਸਕੋ



ਫੈਟ ਵਾਲੀ ਮੱਛੀ, ਕੀਵੀ, ਟਾਰਟ ਚੈਰੀ ਅਤੇ ਬੇਰੀਆਂ ਜਿਵੇਂ ਕਿ ਸਟ੍ਰਾਬੇਰੀ ਅਤੇ ਬਲੂਬੇਰੀ ਚੰਗੀ ਨੀਂਦ ਲੈਣ ਵਿੱਚ ਮਦਦ ਕਰਦੇ ਹਨ



ਇਸ ਤੋਂ ਇਲਾਵਾ ਫਾਈਬਰ ਨਾਲ ਭਰਪੂਰ ਭੋਜਨ ਜਿਵੇਂ ਕਿ ਬੀਨਜ਼ ਅਤੇ ਓਟਮੀਲ, ਪ੍ਰੋਟੀਨ ਦੇ ਸਰੋਤ ਜੋ ਅਮੀਨੋ ਐਸਿਡ ਪ੍ਰਦਾਨ ਕਰਦੇ ਹਨ, ਚੰਗੀ ਨੀਂਦ ਲੈਣ ਵਿਚ ਮਦਦ ਕਰਦੇ ਹਨ



ਮੈਗਨੀਸ਼ੀਅਮ, ਵਿਟਾਮਿਨ ਡੀ, ਆਇਰਨ, ਓਮੇਗਾ 3, ਫੈਟੀ ਐਸਿਡ ਅਤੇ ਮੈਂਗਨੀਜ਼ ਨਾਲ ਭਰਪੂਰ ਭੋਜਨ ਖਾਣ ਨਾਲ ਵੀ ਚੰਗੀ ਨੀਂਦ ਆਉਂਦੀ ਹੈ



ਖਾਣ-ਪੀਣ ਦੀਆਂ ਕਈ ਚੀਜ਼ਾਂ ਤੁਹਾਡੀ ਨੀਂਦ ਵੀ ਖਰਾਬ ਕਰ ਸਕਦੀਆਂ ਹਨ। ਸੈਚੂਰੇਟ ਫੈਟ ਜਿਵੇਂ ਬਰਗਰ, ਫਰਿੱਜ ਅਤੇ ਪ੍ਰੋਸੈਸਡ ਫੂਡ ਨੀਂਦ ਨੂੰ ਖਰਾਬ ਕਰਦੇ ਹਨ



ਵ੍ਹਾਈਟ ਬਰੈੱਡ ਅਤੇ ਪਾਸਤਾ ਵਿਚ ਰਿਫਾਇੰਡ ਕਾਰਬੋਹਾਈਡਰੇਟ ਹੁੰਦੇ ਹਨ



ਇਹ ਚੀਜ਼ ਖਾਣ ਤੋਂ ਬਾਅਦ ਜਲਦੀ metabolized ਹੋ ਜਾਂਦੀ ਹੈ, ਜਿਸ ਕਾਰਨ ਭੁੱਖ ਲੱਗਣ ਕਾਰਨ ਰਾਤ ਦੀ ਨੀਂਦ ਖਤਮ ਹੋ ਸਕਦੀ ਹੈ।



ਬਹੁਤ ਸਾਰੇ ਲੋਕ ਰਾਤ ਨੂੰ ਚਾਹ ਜਾਂ ਕੌਫੀ ਦਾ ਸੇਵਨ ਕਰ ਲੈਂਦੇ ਨੇ ਜਿਸ ਕਾਰਨ ਉਨ੍ਹਾਂ ਨੂੰ ਜਲਦੀ ਨੀਂਦ ਨਹੀਂ ਆਉਂਦੀ ਹੈ