ਸਰਦੀਆਂ ਦੇ ਮੌਸਮ ਵਿਚ ਖੰਘ ਇਕ ਅਜਿਹੀ ਸਮੱਸਿਆ ਹੈ, ਜੋ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਨੂੰ ਪ੍ਰੇਸ਼ਾਨ ਕਰਦੀ ਹੈ।



ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਖੰਘ ਨੂੰ ਸਿਰਫ ਇਕ ਦਿਨ 'ਚ ਦੂਰ ਕਰ ਸਕਦੇ ਹੋ। ਜੀ ਹਾਂ, ਸੰਤਰੇ ਦੀ ਵਰਤੋਂ ਨਾਲ ਖੰਘ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣੀਏ ਕਿਵੇਂ



ਇਕ ਕਟੋਰੀ 'ਚ ਪਾਣੀ ਤੇ ਨਮਕ ਲੈਕੇ ਨਾਲ ਚੰਗੀ ਤਰ੍ਹਾਂ ਮਿਲਾਓ। ਇਸ'ਚ ਇਕ ਸੰਤਰੇ ਨੂੰ ਭਿਓ ਕੇ ਲਗਭਗ ਅੱਧੇ ਘੰਟੇ ਲਈ ਛੱਡ ਦਿਉ।



ਇਸ ਤੋਂ ਬਾਅਦ ਸੰਤਰਾ ਨੂੰ ਪਾਣੀ ਵਿਚੋਂ ਕੱਢੋ ਅਤੇ ਉਪਰ ਦੇ ਇਕ ਹਿੱਸੇ ਨੂੰ ਟੋਪੀ ਦੀ ਤਰ੍ਹਾਂ ਕੱਟ ਲਉ। ਇਸ ਤੋਂ ਬਾਅਦ ਸੰਤਰੇ ਦੇ ਉਪਰਲੇ ਹਿੱਸੇ ਵਿਚ ਕਈ ਛੇਕ ਬਣਾਓ।



ਹੁਣ ਇਸ ਛੇਕ 'ਚ ਥੋੜ੍ਹਾ ਜਿਹਾ ਨਮਕ ਪਾਓ ਅਤੇ ਸੰਤਰੇ ਦੇ ਕੱਟੇ ਹੋਏ ਹਿੱਸੇ ਨਾਲ ਢੱਕ ਕੇ ਭਾਫ਼ ਦਓ।



ਸੰਤਰੇ ਨੂੰ 10 ਤੋਂ 20 ਮਿੰਟ ਲਈ ਭਾਫ ਦਿਵਾਓ। ਇਸ ਤੋਂ ਬਾਅਦ ਇਸ ਨੂੰ ਗਰਮਾ ਗਰਮ ਖਾਓ।



ਭਾਫ ਵਾਲਾ ਸੰਤਰਾ ਨਾਲ ਖੰਘ ਵਾਲੇ ਬੈਕਟੀਰੀਆ ਖਤਮ ਹੁੰਦੇ ਹਨ।



ਸੰਤਰੇ ਨੂੰ ਉੱਚੇ ਤਾਪਮਾਨ ‘ਤੇ ਪਕਾਉਣ ਨਾਲ ਵਿਟਾਮਿਨ ਸੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਸੰਤਰੇ ਵਿਚ ਮੌਜੂਦ ਅਲਬੀਡੋ ਖੰਘ ਨੂੰ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ।