Imam-Ul-Haq Marriage: ਪਾਕਿਸਤਾਨ ਦੇ ਓਪਨਿੰਗ ਬੱਲੇਬਾਜ਼ ਇਮਾਮ ਉਲ ਹੱਕ ਨੇ ਵਿਆਹ ਕਰਵਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ, ਨਾਲ ਹੀ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।



ਪਾਕਿਸਤਾਨ ਕ੍ਰਿਕਟ ਟੀਮ ਦੇ ਓਪਨਿੰਗ ਬੱਲੇਬਾਜ਼ ਇਮਾਮ ਉਲ ਹੱਕ ਦੇ ਵਿਆਹ ਦੀਆਂ ਖਬਰਾਂ ਦੀ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਸੀ।



ਪਾਕਿਸਤਾਨ ਦੇ ਇਸ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ 'ਚ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੀ ਪਤਨੀ ਲਈ ਲਿਖਿਆ ਕਿ



ਅੱਜ ਅਸੀਂ ਸਾਡੀ ਜ਼ਿੰਦਗੀ ਦੇ ਸਿਰਫ ਇੱਕ ਸਾਥੀ ਬਣ ਗਏ ਹਾਂ, ਸਗੋਂ ਆਪਣੀ ਬੇਸਟ ਫ੍ਰੈਂਡਸ਼ਿਪ ਨੂੰ ਵੀ ਮਜ਼ਬੂਤ ​​ਕੀਤਾ ਹੈ। ਜੋ ਸਾਡੀ ਲਵ ਸਟੋਰੀ ਦਾ ਫਾਊਂਡੈਸ਼ਨ ਸੀ।



ਹਾਲ ਹੀ 'ਚ ਖਤਮ ਹੋਏ ਵਿਸ਼ਵ ਕੱਪ 'ਚ ਪਾਕਿਸਤਾਨ ਲਈ ਓਪਨਿੰਗ ਦੀ ਜ਼ਿੰਮੇਦਾਰੀ ਸੰਭਾਲਣ ਵਾਲੇ ਬੱਲੇਬਾਜ਼ ਇਮਾਮ ਉਲ ਹੱਕ ਨੇ ਆਪਣੇ ਵਿਆਹ ਬਾਰੇ ਪੋਸਟ 'ਚ ਅੱਗੇ ਲਿਖਿਆ ਕਿ,



ਅੱਜ ਮੈਂ ਸਿਰਫ ਆਪਣੇ ਸਭ ਤੋਂ ਚੰਗੇ ਦੋਸਤ ਨਾਲ ਵਿਆਹ ਨਹੀਂ ਕੀਤਾ ਹੈ ਸਗੋਂ ਤੁਹਾਡੇ ਦਿਨਾਂ 'ਚ ਹਮੇਸ਼ਾ ਲਈ ਆਪਣਾ ਘਰ ਵੀ ਬਣਾ ਲਿਆ ਹੈ। ਤੁਸੀਂ ਸਾਰੇ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ।



ਦੱਸ ਦੇਈਏ ਕਿ ਇਮਾਮ ਉਲ ਹੱਕ ਦਾ ਵਿਆਹ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਸੀ। ਉਨ੍ਹਾਂ ਦੇ ਵਿਆਹ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ,



ਜਿਸ 'ਚ ਬਾਬਰ ਆਜ਼ਮ, ਸਰਫਰਾਜ਼ ਅਹਿਮਦ, ਮੁਹੰਮਦ ਹਫੀਜ਼, ਵਹਾਰ ਰਿਆਜ਼ ਵਰਗੇ ਕਈ ਪਾਕਿਸਤਾਨੀ ਕ੍ਰਿਕਟ ਸਿਤਾਰੇ ਨਜ਼ਰ ਆਏ ਸਨ।



ਇਮਾਮ ਦੇ ਵਿਆਹ 'ਚ ਕੱਵਾਲੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਅਤੇ ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।



ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਾਬਰ ਆਜ਼ਮ, ਸਰਫਰਾਜ਼ ਅਹਿਮਦ ਅਤੇ ਮੁਹੰਮਦ ਹਫੀਜ਼ ਵਰਗੇ ਕਈ ਪਾਕਿਸਤਾਨੀ ਕ੍ਰਿਕਟ ਸਿਤਾਰੇ ਕੱਵਾਲੀ ਪ੍ਰੋਗਰਾਮ ਦਾ ਆਨੰਦ ਲੈਂਦੇ ਨਜ਼ਰ ਆਏ ਅਤੇ ਲੋਕ ਉਨ੍ਹਾਂ 'ਤੇ ਪੈਸੇ ਵੀ ਉੱਡਾ ਰਹੇ ਸਨ।