ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਦਿੱਗਜ ਖਿਡਾਰੀ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਇਕ ਇਵੈਂਟ 'ਚ ਹਿੱਸਾ ਲਿਆ। ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ 'ਚ ਉਹ ਵਿਰਾਟ ਨਾਲ ਨਜ਼ਰ ਆ ਰਹੀ ਹੈ। ਇਸ 'ਚ ਅਨੁਸ਼ਕਾ ਪੀਲੇ ਰੰਗ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ। ਜਦਕਿ ਕੋਹਲੀ ਨੇ ਬਲੇਜ਼ਰ ਦੇ ਨਾਲ ਚਿੱਟੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਇਵੈਂਟ ਵਿੱਚ ਸਦਾਬਹਾਰ ਅਦਾਕਾਰਾ ਰੇਖਾ ਵੀ ਨਜ਼ਰ ਆਈ, ਉਹ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਫੀ ਖ਼ੂਬਸੂਰਤ ਲੱਗ ਰਹੀ ਸੀ। ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਵੀ ਇਸ ਇਵੈਂਟ ਵਿੱਚ ਸ਼ਿਰਕਤ ਕੀਤੀ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਖਾਸ ਗੱਲ ਇਹ ਹੈ ਕਿ Dior ਬ੍ਰਾਂਡ ਦੇ ਇਸ ਈਵੈਂਟ 'ਚ ਈਸ਼ਾ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੇ ਵੀ ਸ਼ਿਰਕਤ ਕੀਤੀ ਸੀ। ਈਸ਼ਾ ਨੇ ਫੁੱਲ ਪ੍ਰਿੰਟ ਡਰੈੱਸ ਪਾਈ ਹੋਈ ਹੈ। ਅਦਾਕਾਰਾ ਆਥਿਆ ਸ਼ੈੱਟੀ ਵੀ ਵ੍ਹਾਈਟ ਰੰਗ ਦੀ ਡਰੈੱਸ ਵਿੱਚ ਨਜ਼ਰ ਆਈ। ਦੱਸ ਦਈਏ ਕੁਝ ਮਹੀਨੇ ਪਹਿਲਾਂ ਹੀ ਆਥਿਆ ਦਾ ਵਿਆਹ ਕ੍ਰਿਕਟਰ ਕੇ ਐਲ ਰਾਹੁਲ ਦੇ ਨਾਲ ਹੋਇਆ ਹੈ। ਇਸ ਮੌਕੇ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਵੀ ਸ਼ਾਮਲ ਹੋਈ। ਈਵੈਂਟ ਦੌਰਾਨ ਕਰਿਸ਼ਮਾ ਨੇ ਫੋਟੋਸ਼ੂਟ ਵੀ ਕਰਵਾਇਆ। ਇਸ ਮੌਕੇ ਬਾਲੀਵੁੱਡ ਅਦਾਕਾਰਾ ਸੋਨਮ ਕੂਪਰ ਨੇ ਵੀ ਸ਼ਿਰਕਤ ਕੀਤੀ। ਉਹ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਸੀ। ਸੋਨਮ ਕਾਫੀ ਖੂਬਸੂਰਤ ਲੱਗ ਰਹੀ ਸੀ। ਸ਼ਵੇਤਾ ਬੱਚਨ ਵੀ ਬਹੁਤ ਹੀ ਸਟਾਈਲਿਸ਼ ਲੁੱਕ ਦੇ ਵਿੱਚ ਨਜ਼ਰ ਆਈ। ਇਸ ਮੌਕੇ ਅਨੰਨਿਆ ਪਾਂਡੇ ਵੀ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਇਕ ਫੋਟੋਸ਼ੂਟ ਵੀ ਕਰਵਾਇਆ। ਅਦਾਕਾਰਾ ਨੇ ਪਿੰਕ ਕਲਰ ਦੀ ਡਰੈੱਸ 'ਚ ਨਜ਼ਰ ਆਈ।