3 ਸਾਲ ਬਾਅਦ ਵੀ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਨੇ ਆਪਣੇ ਪੈਰ ਦੇਸ਼ ਵਿੱਚ ਪਸਾਰ ਲਏ ਹਨ। ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਹਨ। ਰਾਜ ਕੁੰਦਰਾ ਜੋ ਕਿ ਮਹਿੰਗੇ ਤੇ ਸਟਾਈਲਿਸ਼ ਮਾਸਕ ਪਾਉਣ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਰਾਜ ਕੁੰਦਰਾ ਨੂੰ 2004 ਵਿੱਚ ਲੰਡਨ ਦਾ 198ਵੇਂ ਨੰਬਰ ਦਾ ਸਭ ਤੋਂ ਅਮੀਰ ਵਿਅਕਤੀ ਚੁਣਿਆ ਗਿਆ ਸੀ । ਸ਼ਿਲਪਾ ਨੇ 22 ਨਵੰਬਰ 2009 ਨੂੰ ਯੂਕੇ ਦੇ ਬਿਜਨੈੱਸਮੈਨ ਰਾਜ ਕੁੰਦਰਾ ਨਾਲ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਦੋਵਾਂ ਦੇ ਵਿਆਹ ਦੀ ਚਰਚਾ ਕਈ ਦਿਨਾਂ ਤੱਕ ਬਾਲੀਵੁੱਡ ਦੇ ਗਲਿਆਰਿਆਂ 'ਚ ਸੁਣਾਈ ਦਿੱਤੀ ਸੀ। ਸ਼ਿਲਪਾ ਸ਼ੈੱਟੀ ਵੀ ਅਕਸਰ ਹੀ ਆਪਣੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। 50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ 'ਚ ਕੱਟਿਆ ਸੀ 80 ਕਿਲੋ ਦਾ ਕੇਕ ਸ਼ਿਲਪਾ ਸ਼ੈੱਟੀ ਹਰ ਸੁੱਖ-ਦੁੱਖ ਵਿੱਚ ਆਪਣੇ ਪਤੀ ਦੇ ਨਾਲ ਖੜ੍ਹੀ ਰਹੀ ਹੈ। ਦੋਵਾਂ ਨੇ ਸਾਲ 2021 ਵਿੱਚ ਕਾਫੀ ਮੁਸ਼ਕਿਲ ਸਮਾਂ ਦੇਖਿਆ ਸੀ। ਸਾਲ 2021 ‘ਚ ਕਾਰੋਬਾਰੀ ਅਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਸੀ। ਉਸ ਨੂੰ ਅਸ਼ਲੀਲ ਫਿਲਮਾਂ ਬਣਾਉਣ ਅਤੇ ਕੁਝ ਐਪਸ 'ਤੇ ਪ੍ਰਕਾਸ਼ਤ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਪਰ ਕੁਝ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਰਾਜ ਕੁੰਦਰਾ ਜ਼ਮਾਨਤ ਦੇ ਦਿੱਤੀ ਗਈ ਸੀ। ਪਰ ਇਸ ਤੋਂ ਬਾਅਦ ਰਾਜ ਕੁੰਦਰਾ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ ਸੀ। ਜਿਸ ਕਰਕੇ ਹੁਣ ਉਹ ਜਦੋਂ ਵੀ ਜਨਤਕ ਤੌਰ 'ਤੇ ਨਜ਼ਰ ਆਉਂਦੇ ਨੇ ਤਾਂ ਉਹ ਅਜੀਬੋ ਗਰੀਬ ਮਾਸਕ ਪਾ ਕੇ ਆਪਣਾ ਚਿਹਰਾ ਛੁਪਾ ਲੈਂਦੇ ਨੇ।