ਭਾਰਤੀ ਸਟਾਰ ਖਿਡਾਰੀ ਹਾਰਦਿਕ ਪਾਂਡਿਆ ਇਸ ਸਮੇਂ ਬਹੁਤ ਹੀ ਮੁਸ਼ਕਿਲ ਦੌਰ 'ਚੋਂ ਲੰਘ ਰਿਹਾ ਹੈ।



ਹਾਰਦਿਕ ਪਾਂਡਿਆ ਅਤੇ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।



ਦੋਵਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਇਸ ਦਾ ਐਲਾਨ ਕੀਤਾ ਹੈ।



ਕ੍ਰਿਕਟਰ ਪਾਂਡਿਆ ਨੇ ਦੱਸਿਆ ਕਿ ਵਿਆਹ ਦੇ ਚਾਰ ਸਾਲ ਬਾਅਦ ਉਹ ਅਤੇ ਨਤਾਸ਼ਾ ਵੱਖੋ-ਵੱਖਰੇ ਰਾਹ ਜਾ ਰਹੇ ਹਨ, ਪਰ ਉਹ ਇਕੱਠੇ ਆਪਣੇ ਬੇਟੇ ਦਾ ਪਾਲਣ-ਪੋਸ਼ਣ ਕਰਨਗੇ।



ਉਨ੍ਹਾਂ ਨੇ ਲਿਖਿਆ, 4 ਸਾਲ ਇਕੱਠੇ ਰਹਿਣ ਤੋਂ ਬਾਅਦ, ਮੈਂ ਅਤੇ ਨਤਾਸ਼ਾ ਨੇ ਸਹਿਮਤੀ ਦੇ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਮਿਲ ਕੇ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਸਾਡੇ ਦੋਵਾਂ ਦੇ ਹਿੱਤ ਵਿੱਚ ਹੈ।



ਆਪਣੀ ਪੋਸਟ ਦੇ ਵਿੱਚ ਹਾਰਦਿਕ ਨੇ ਦੱਸਿਆ ਕਿ - ''ਸਾਡੇ ਦੋਵਾਂ ਦੇ ਲਈ ਇਹ ਇੱਕ ਮੁਸ਼ਕਲ ਫੈਸਲਾ ਸੀ''



ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ ਨਤਾਸ਼ਾ ਸਟੈਨਕੋਵਿਚ ਆਪਣੇ ਬੇਟੇ ਅਗਤਸਿਆ ਨਾਲ ਆਪਣੇ ਦੇਸ਼ Serbia ਪਰਤੀ ਹੈ।



Natasa Stankovic ਨੂੰ 17 ਜੁਲਾਈ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਸੀ।



ਇਸ ਤੋਂ ਬਾਅਦ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਪੋਸਟ ਕੀਤੀ ਹੈ ਜਿਸ 'ਚ ਉਨ੍ਹਾਂ ਦੇ ਘਰ ਦੇ ਬਾਹਰ ਦਾ ਨਜ਼ਾਰਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਲਿਖਿਆ ਹੈ-'ਹੋਮ ਸਵੀਟ ਹੋਮ।'